ਹਰਿਦੁਆਰ ''ਚ ਹਾਥੀ ਨੇ ਔਰਤ ਨੂੰ ਕੁਚਲ ਕੇ ਮਾਰ ਦਿੱਤਾ, ਲੋਕਾਂ ''ਚ ਡਰ ਦਾ ਮਾਹੌਲ

06/23/2017 10:46:38 AM

ਹਰਿਦੁਆਰ— ਰਾਜਾਜੀ ਟਾਇਗਰ ਰਿਜ਼ਰਵ ਦੇ ਜੰਗਲ 'ਚ ਲਕੜੀ ਲੈਣ ਗਈ ਔਰਤ ਨੂੰ ਹਾਥੀ ਨੇ ਮਾਰ ਦਿੱਤਾ। ਇਸ ਘਟਨਾ ਨਾਲ ਆਸਪਾਸ ਦੇ ਲੋਕਾਂ 'ਚ ਡਰ ਦਾ ਮਾਹੌਲ ਹੈ। ਉਤਮ ਬਸਤੀ ਸਾਵਿਤ੍ਰੀ ਦੇਵੀ ਪਤਨੀ ਵਿਜੇਂਦਰ ਰਾਜਾਜੀ ਟਾਇਗਰ ਰਿਜ਼ਰਵ ਦੇ ਖੜਖੜੀ ਕਪਾਰਟਮੈਂਟ ਨੰਬਰ-2 ਦੇ ਜੰਗਲ 'ਚ ਰੋਜ਼ ਦੀ ਤਰ੍ਹਾਂ ਲਕੜੀ ਲੈਣ ਗਈ ਸੀ। ਦੇਰ ਸ਼ਾਮ ਤੱਕ ਜਦੋਂ ਉਹ ਘਰ ਨਹੀਂ ਪੁੱਜੀ ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਣ ਲੱਗੀ। ਵਿਜੇਂਦਰ ਨੇ ਸਾਵਿਤ੍ਰੀ ਦੀ ਤਲਾਸ਼ ਆਸਪਾਸ ਅਤੇ ਰਿਸ਼ਤੇਦਾਰਾਂ ਦੇ ਘਰ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਚੱਲਿਆ। ਸਵੇਰੇ ਪਾਰਕ ਕਰਮਚਾਰੀ ਜੰਗਲ 'ਚ ਗਸ਼ਤ ਕਰ ਰਹੇ ਸਨ, ਉਦੋਂ ਹੀ ਉਨ੍ਹਾਂ ਨੂੰ ਔਰਤ ਦੀ ਲਾਸ਼ ਦੇਖੀ। ਪਾਰਕ ਕਰਮਚਾਰੀਆਂ ਨੇ ਇਸ ਦੀ ਸੂਚਨਾ ਰੇਂਜ ਅਧਿਕਾਰੀ ਡੀ.ਪੀ ਉਨਿਆਲ ਅਤੇ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਪਛਾਣ ਕਰਵਾਈ। ਲੋਕਾਂ ਨੂੰ ਲਕੜੀ ਲੈਣ ਜਾਣ ਲਈ ਮਨਾਂ ਕੀਤਾ ਗਿਆ ਹੈ ਪਰ ਫਿਰ ਵੀ ਲੋਕ ਲਕੜੀ ਲੈਣ ਜੰਗਲ 'ਚ ਜਾਂਦੇ ਹਨ।


Related News