ਪੁਲਸ ਨੇ ਫੜੀ 24 ਪੇਟੀ ਗੈਰ-ਕਾਨੂੰਨੀ ਦੇਸੀ ਸ਼ਰਾਬ

10/17/2017 6:43:01 PM

ਥਾਨੇਸਰ— ਪੁਲਸ ਨੇ ਐਤਵਾਰ ਦੇਰ ਸ਼ਾਮ ਪਿੰਡ ਜੋਗਨਾ ਖੇੜਾ 'ਚ ਛਾਪੇਮਾਰੀ ਕਰਕੇ ਦੀਪ ਸਿੰਘ ਨਾਮਕ ਵਿਅਕਤੀ ਤੋਂ ਗੈਰ-ਕਾਨੂੰਨੀ ਦੇਸੀ ਸ਼ਰਾਬ ਦੀਆਂ 24 ਪੇਟੀਆਂ ਨੂੰ ਬਰਾਮਦ ਕੀਤਾ ਹੈ। ਜੋਤੀਸਰ ਪੁਲਸ ਚੌਕੀ ਇੰਚਾਰਜ਼ ਰਾਜਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਕਈ ਦਿਨ ਤੋਂ ਸੂਚਨਾ ਪ੍ਰਾਪਤ ਹੋ ਰਹੀ ਸੀ ਕਿ ਜੋਗਨਾ ਖੇੜਾ ਪਿੰਡ ਨੇੜੇ ਗੈਰ-ਕਾਨੂੰਨੀ ਦੇਸੀ ਸ਼ਰਾਬ ਦੀ ਵਿਕਰੀ ਹੋ ਰਹੀ ਹੈ। ਐਤਵਾਰ ਨੂੰ ਜਿਸ ਤਰ੍ਹਾਂ ਹੀ ਸ਼ਰਾਬ ਵੇਚਣ ਵਾਲੇ ਦੀ ਜਾਣਕਾਰੀ ਮਿਲੀ ਤਾਂ ਪੁਲਸ ਇੰਚਾਰਜ਼ ਆਪਣੀ ਟੀਮ ਸਮੇਤ ਜੋਗਨਾ ਖੇੜਾ ਪੁੱਜੇ ਅਤੇ ਵਿਅਕਤੀ ਦੇ ਘਰ ਦੀ ਤਲਾਸ਼ੀ ਲਈ। ਉਨ੍ਹਾਂ ਨੂੰ 24 ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਪੁਲਸ ਨੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਪੂਰੇ ਆਪਰੇਸ਼ਨ ਦੌਰਾਨ ਜਗਦੀਸ਼, ਰਾਜੇਸ਼ ਅਤੇ ਏ.ਐਸ.ਆਈ ਬਲਬੀਰ ਸਿੰਘ ਜੋਤੀਸਰ ਪੁਲਸ ਇੰਚਾਰਜ਼ ਕੇ.ਕੇ ਨਾਲ ਮੌਜੂਦ ਸਨ।


Related News