ਮੈਨੂੰ ਮੁਸਲਮਾਨ ਹੋਣ ਦੇ ਕਾਰਨ ਦੋਸ਼ੀ ਬਣਾਇਆ ਗਿਆ: ਜ਼ਾਕਿਰ ਨਾਈਕ

08/18/2017 2:04:05 PM

ਨਵੀਂ ਦਿੱਲੀ—ਵਿਵਾਦ ਪੂਰਨ ਧਰਮ ਪ੍ਰਚਾਰਕ ਜ਼ਾਕਿਰ ਨਾਈਕ ਨੇ ਐਨ.ਆਈ.ਏ 'ਤੇ ਦੋਸ਼ ਲਗਾਇਆ ਹੈ ਕਿ ਅੱਤਵਾਦ ਨੂੰ ਬੜਾਵਾ ਦੇਣ ਅਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਉਨ੍ਹਾਂ ਨੂੰ ਇਸ ਲਈ ਦੋਸ਼ੀ ਬਣਾਇਆ ਜਾ ਰਿਹਾ ਹੈ, ਕਿਉਂਕਿ ਉਹ ਮੁਸਲਮਾਨ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਭਾਸ਼ਣ ਜਿਹਾਦ ਨੂੰ ਬੜਾਵਾ ਦੇਣ ਵਾਲੇ ਨਹੀਂ ਹਨ। ਉਨ੍ਹਾਂ ਦੇ ਭਾਸ਼ਣ ਕੇਵਲ ਸ਼ਾਂਤੀ ਦੇ ਲਈ ਹਨ। ਇਹ ਬਿਆਨ ਜ਼ਾਕਿਰ ਨਾਈਕ ਨੇ ਇੰਟਰਪੋਲ ਨੂੰ ਦਿੱਤਾ ਹੈ, ਕਿਉਂਕਿ ਐਨ.ਆਈ.ਏ. ਨੇ ਇੰਟਰਪੋਲ ਨਾਲ ਜ਼ਾਕਿਰ ਨਾਈਕ ਨੂੰ ਰੈਡ ਕਾਰਨਰ ਨੋਟਿਸ ਜਾਰੀ ਕਰਨ ਨੂੰ ਕਿਹਾ ਸੀ।
ਐਨ.ਆਈ.ਏ. ਦੇ ਘੇਰੇ 'ਚ ਸੀ ਨਾਈਕ
ਜੁਲਾਈ 2016 'ਚ ਢਾਕਾ 'ਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਐਨ.ਆਈ.ਏ. ਦੇ ਘੇਰੇ 'ਚ ਨਾਈਕ ਵੀ ਸੀ। ਹਮਲਾ ਕਰਨ ਵਾਲੇ ਅੱਤਵਾਦੀਆਂ ਨੇ ਕਿਹਾ ਸੀ ਕਿ ਜ਼ਾਕਿਰ ਨਾਈਕ ਦੇ ਭਾਸ਼ਣ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਹਮਲਾ ਕੀਤਾ ਹੈ। ਜ਼ਾਕਿਰ ਨਾਈਕ 1 ਜੁਲਾਈ 2016 ਨੂੰ ਭਾਰਤ ਤੋਂ ਫਰਾਰ ਹੋ ਗਿਆ ਸੀ। ਇਸ ਮਾਮਲੇ 'ਚ ਐਨ.ਆਈ.ਏ. ਨੇ 11 ਮਈ ਨੂੰ ਇੰਟਰਪੋਲ ਅਤੇ ਸੀ.ਬੀ.ਆਈ. ਨੂੰ ਪੱਤਰ ਲਿਖ ਕੇ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੇ ਲਈ ਕਿਹਾ ਸੀ। ਇਸ ਬਾਰੇ 'ਚ ਜ਼ਾਕਿਰ ਨਾਈਕ ਨੇ ਇੰਟਰਪੋਲ ਨੂੰ ਆਪਣਾ ਜਵਾਬ ਦਿੱਤਾ ਹੈ।


Related News