ਪਤੀ ਨੇ ਤਿੰਨ ਸਾਲ ਤੋਂ ਨਹੀਂ ਦਿੱਤਾ ਪਤਨੀ ਦਾ ਦਰਜਾ, ਦਿਓਰ ਨੇ ਜ਼ਬਰਦਸਤੀ ਦੌਰਾਨ ਕੱਪੜੇ ਪਾੜ ਕੇ ਕੀਤਾ.....

04/21/2017 1:45:07 PM

ਆਗਰਾ — ਉੱਤਰ-ਪ੍ਰਦੇਸ਼ ਦੇ ਆਗਰਾ ਜ਼ਿਲੇ ''ਚ ਇਕ ਪਤੀ ਨੇ ਵਿਆਹ ਦੇ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਵੀ ਆਪਣੀ ਪਤਨੀ ਨਾਲ ਸੰਬੰਧ ਨਹੀਂ ਬਣਾਏ। ਦਾਜ ਦਾ ਲਾਲਚ ਉਨ੍ਹਾਂ ''ਚ ਇਸ ਕਦਰ ਭਰਿਆ ਸੀ ਕਿ ਲਾਲਚੀ ਸਹੁਰਿਆਂ ਨੇ ਆਪਣੀ ਨੂੰਹ ਨੂੰ ਨੰਗਾ ਕਰਕੇ ਕਮਰੇ ''ਚ ਬੰਦ ਕਰ ਦਿੱਤਾ। ਪੁਲਸ ਨੇ ਪੀੜਤਾ ਦੇ ਬਿਆਨ ''ਤੇ ਦੋਸ਼ੀ ਪਤੀ ਅਤੇ ਉਸਦੇ ਘਰ ਵਾਲਿਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।
ਪੁਲਸ ਦੇ ਮੁਤਾਬਕ ਇਟਾਵਾ ਨਿਵਾਸੀ ਲੜਕੀ ਜਯੋਤੀ ਦਾ ਵਿਆਹ ਤਿੰਨ ਸਾਲ ਪਹਿਲਾਂ ਆਗਰਾ ਨਿਵਾਸੀ ਅੰਕਿਤ ਦੂਬੇ ਨਾਲ ਹੋਇਆ। ਪੀੜਤਾ ਦੇ ਮੁਤਾਬਕ ਉਸਦਾ ਪਤੀ ਦੋ ਸਾਲ ਤੱਕ ਘਰ ਦੇ ਬਾਹਰ ਹੀ ਰਿਹਾ ਅਤੇ ਵਿਆਹ ਤੋਂ ਬਾਅਦ ਉਸਦੇ ਅਤੇ ਉਸਦੇ ਪਤੀ ਦੇ ਵਿਚਕਾਰ ਅਜੇ ਤੱਕ ਕੋਈ ਸਰੀਰਕ ਸੰਬੰਧ ਨਹੀਂ ਬਣੇ।
ਜਾਣਕਾਰੀ ਮੁਤਾਬਕ ਜਯੋਤੀ ਦਾ ਪਤੀ ਅਤੇ ਉਸਦੇ ਪਰਿਵਾਰ ਵਾਲੇ ਦਾਜ ਕਾਰਨ ਉਸਦੀ ਮਾਰਕੁਟਾਈ ਕਰਦੇ ਸਨ। ਜਯੋਤੀ ਨੇ ਬਦਨਾਮੀ ਦੇ ਡਰ ਕਾਰਨ ਆਪਣੇ ਘਰ ਵਾਲਿਆਂ ਨੂੰ ਇਸ ਦੇ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਨਾ ਹੀ ਆਪਣਾ ਦੁੱਖ ਆਪਣੇ ਮਾਂ-ਬਾਪ ਨਾ ਸਾਂਝਾ ਕੀਤਾ।
ਜਯੋਤੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸਦੇ ਸਹੁਰਿਆਂ ਨੇ 40 ਲੱਖ ਰੁਪਏ ਦੀ ਮੰਗ ਕੀਤੀ ਸੀ। ਜਯੋਤੀ ਨੇ ਆਪਣੇ ਘਰ ਵਾਲਿਆਂ ਨਾਲ ਇਸ ਬਾਰੇ ਕੋਈ ਗੱਲ ਨਹੀਂ ਕੀਤੀ, ਜਿਸ ਕਾਰਨ ਸਹੁਰਿਆਂ ਨੇ ਉਸਨੂੰ ਕਮਰੇ ''ਚ ਬੰਦ ਕਰ ਦਿੱਤਾ। ਬਾਅਦ ''ਚ ਲੜਕੀ ਦਾ ਦਿਓਰ ਕਮਰੇ ''ਚ ਗਿਆ ਅਤੇ ਜਯੋਤੀ ਨਾਲ ਜ਼ੋਰ-ਜ਼ਬਰਦਸਤੀ ਕੀਤੀ। ਇਸ ਦੌਰਾਨ ਦਿਓਰ ਨੇ ਜਯੋਤੀ ਦੇ ਕੱਪੜੇ ਫਾੜੇ ਅਤੇ ਉਸਨੂੰ ਨੰਗਾ ਵੀ ਕਰ ਦਿੱਤਾ। ਇੰਨਾ ਕੁਝ ਕਰਨ ਤੋਂ ਬਾਅਦ ਵੀ ਉਸਦੀ ਹੈਵਾਨੀਅਤ ਇੰਨੀ ਵਧ ਗਈ ਕਿ ਉਸਨੂੰ ਜਾਨ ਤੋਂ ਮਾਰਨ ਦੀ ਵੀ ਕੋਸ਼ਿਸ਼ ਕੀਤੀ।
ਇੰਨਾ ਕੁਝ ਇਕ ਲੜਕੀ ਆਪਣੇ ਮਾਂ-ਬਾਪ ਦੀ ਖਾਤਰ ਸਹਿਣ ਕਰਦੀ ਰਹੀ, ਇਸ ਦੇ ਬਾਵਜੂਦ ਮਾਂ-ਬਾਪ ਆਪਣੀਆਂ ਧੀਆਂ ਨੂੰ ਜਨਮ ਤੋਂ ਹੀ ਬੋਝ ਸਮਝਦੇ ਹਨ ਅਤੇ ਮਾਰਨ ਦੀ ਕੋਸ਼ਿਸ਼ ਕਰਦੇ ਹਨ।
ਇਸ ਸ਼ਰਮਨਾਕ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲੜਕੀ ਦਾ ਭਰਾ ਅਚਾਨਕ ਉਸਨੂੰ ਮਿਲਣ ਲਈ  ਉਸਦੇ ਸਹੁਰੇ ਘਰ ਆਇਆ। ਸਹੁਰਿਆਂ ਨੇ ਭਰਾ ਨੂੰ ਭੈਣ ਨਾਲ ਮਿਲਣ ਨਾ ਦਿੱਤਾ। ਇਸ ਸਮੇਂ ਤੱਕ ਜਯੋਤੀ ਦੇ ਸਬਰ ਦੀਆਂ ਸਾਰੀਆਂ ਹੱਦਾ ਪਾਰ ਹੋ ਚੁੱਕੀਆਂ ਸਨ। ਭਰਾ ਨੂੰ ਬੰਦ ਕਮਰੇ ''ਚੋਂ ਆਪਣੀ ਭੈਣ ਦੀਆਂ ਚੀਖਾਂ ਸੁਣਾਈ ਦਿੱਤੀਆਂ।
ਭਰਾ ਲਈ ਆਪਣੀ ਭੈਣ ਦੀ ਇਹ ਹਾਲਤ ਹੈਰਾਨੀ ਭਰੀ ਸੀ ਜੋ ਕਿ ਬਰਦਾਸ਼ਤ ਨਾ ਹੋਈ ਅਤੇ ਉਸਨੇ ਮਹਿਲਾ ਕਮਿਸ਼ਨ ਅਤੇ ਪੁਲਸ ਨੂੰ ਫੋਨ ਕਰ ਦਿੱਤਾ। ਮਹਿਲਾ ਕਮੀਸ਼ਨ ਦੀ ਮਦਦ ਨਾਲ ਭਰਾ ਨੇ ਆਪਣੀ ਭੈਣ ਨੂੰ ਕਮਰੇ ''ਚੋਂ ਬਾਹਰ ਕੱਢਿਆ। ਬਾਹਰ ਆ ਕੇ ਜਯੋਤੀ ਨੇ ਆਪਣੇ ਭਰਾ ਅਤੇ ਪੁਲਸ ਨੂੰ ਆਪ ਬੀਤੀ ਸੁਣਾਈ। ਪੀੜਤਾ ਦੇ ਬਿਆਨਾਂ ਦੇ ਅਧਾਰ ''ਤੇ ਸਹੁਰਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News