ਪਤੀ ਦੀ ਕੁੱਟਮਾਰ ਤੋਂ ਪਰੇਸ਼ਾਨ ਹੋ ਕੇ ਵਿਆਹ ਤਿੰਨ ਮਹੀਨੇ ਬਾਅਦ ਲੜਕੀ ਨੇ ਲਗਾਇਆ ਫਾਹਾ

09/22/2017 3:38:32 PM

ਜੈਪੁਰ— ਕਰਨੀ ਬਿਹਾਰ ਇਲਾਕੇ 'ਚ ਵੀਰਵਾਰ ਰਾਤ ਨੂੰ ਪਤੀ ਦੀ ਕੁੱਟਮਾਰ ਤੋਂ ਪਰੇਸ਼ਾਨ ਇਕ ਔਰਤ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਲੜਕੀ ਦਾ ਤਿੰਨ ਮਹੀਨੇ ਪਹਿਲੇ ਵਿਆਹ ਹੋਇਆ ਸੀ। ਸ਼ੁੱਕਰਵਾਰ ਸਵੇਰੇ ਸੂਚਨਾ ਮਿਲਣ 'ਤੇ ਕਰਨੀ ਬਿਹਾਰ ਥਾਣਾ ਖੇਤਰ ਦੇ ਘਟਨਾ ਸਥਾਨ ਤੋਂ ਸਬੂਤ ਇੱਕਠੇ ਕਰਕੇ ਮ੍ਰਿਤਕਾ ਦੀ ਮਾਂ ਵੈਸ਼ਨਵ ਨਗਰ ਲਾਲਰਪੁਰਾ ਵਾਸੀ ਕਿਰਨ ਜਾਂਗਿੜ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ 'ਚ ਰੱਖਵਾਇਆ ਗਿਆ ਹੈ। 
ਪੁਲਸ ਨੂੰ ਮ੍ਰਿਤਕਾ ਦੇ ਕਮਰੇ ਤੋਂ ਇਕ ਸੁਸਾਇਡ ਨੋਟ ਮਿਲਿਆ ਹੈ। ਸੁਸਾਇਡ ਨੋਟ 'ਚ ਲਿਖਿਆ ਹੈ ਕਿ ਪਤੀ ਵਿਕਾਸ ਸ਼ਰਾਬ ਪੀ ਕੇ ਉਸ ਦੇ ਨਾਲ ਕੁੱਟਮਾਰ ਕਰਦਾ ਸੀ। ਐਸ.ਆਈ ਹਨੁਮਾਨ ਪ੍ਰਸਾਦ ਨੇ ਦੱਸਿਆ ਕਿ ਸਵੇਰੇ 6 ਵਜੇ ਕਿਰਨ ਦੇ ਜੇਠ ਨੇ ਫੋਨ ਕਰਕੇ ਪੁਲਸ ਨੂੰ ਸੂਚਨਾ ਦਿੱਤੀ ਕਿ ਕਿਰਨ ਨੇ ਪੱਖੇ ਨਾਲ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ ਹੈ। ਘਟਨਾ ਦੇ ਸਮੇਂ ਪਤੀ ਵਿਕਾਸ ਝਾਰਖੰਡ ਸਥਿਤ ਆਪਣੇ ਪਿੰਡ ਗਿਆ ਹੋਇਆ ਸੀ। ਕਿਰਨ ਦੇ ਪੇਕੇ ਪੱਖ ਤੋਂ ਪਰਿਵਾਰਕ ਮੈਂਬਰ ਆਉਣ ਦੇ ਬਾਅਦ ਹੀ ਪੋਸਟਮਾਰਟਮ ਕਰਵਾ ਕੇ ਲਾਸ਼ ਦਿੱਤੀ ਜਾਵੇਗੀ। ਕਰੀਬ 3 ਮਹੀਨੇ ਪਹਿਲੇ ਹੀ ਵਿਕਾਸ ਨਾਲ ਵਿਆਹ ਹੋਇਆ ਸੀ। ਪੁਲਸ ਨੇ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News