ਹੁਰੀਅਤ ਦਾ ਮਾਪਿਆਂ ਨੂੰ ਫੁਰਮਾਨ, ਆਰਮੀ ਸਕੂਲਾਂ ''ਚ ਪੜ੍ਹਾਈ ਲਈ ਨਾ ਭੇਜਣ ਬੱਚੇ

12/09/2017 12:35:26 PM

ਸ਼੍ਰੀਨਗਰ— ਹੁਰੀਅਤ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੇ ਕਸ਼ਮੀਰ 'ਚ ਮਾਪਿਆਂ ਨੂੰ ਨਵਾਂ ਫੁਰਮਾਨ ਜਾਰੀ ਕੀਤਾ ਹੈ। ਆਪਣੇ ਇਸ ਫੁਰਮਾਨ 'ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਬੱਚਿਆਂ ਨੂੰ ਆਰਮੀ ਸਕੂਲਾਂ 'ਚ ਪੜ੍ਹਾਈ ਲਈ ਨਾ ਭੇਜੋ। ਗਿਲਾਨੀ ਨੇ ਕਿਹਾ ਹੈ ਕਿ ਸਕੂਲ ਬੱਚਿਆਂ ਨੂੰ ਧਰਮ ਅਤੇ ਸੰਸਕ੍ਰਿਤੀ ਤੋਂ ਦੂਰ ਕਰ ਰਹੇ ਹਨ। ਆਪਣੇ ਨੌਜਵਾਨਾਂ ਦੀ ਬਿਹਤਰੀ ਲਈ ਲੋਕਾਂ ਨੂੰ ਅਜਿਹੇ ਸਕੂਲਾਂ 'ਚ ਬੱਚਿਆਂ ਦਾ ਦਾਖਿਲਾ ਨਹੀਂ ਕਰਨਾ ਚਾਹੀਦਾ, ਜੋ ਅਜਿਹੇ 'ਚ ਸੰਗਠਨ ਚਲਾਉਂਦੇ ਹਨ।
ਗਿਲਾਨੀ ਨੇ ਫੁਰਮਾਨ 'ਚ ਕਿਹਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਅਜਿਹੇ 'ਚ ਸਿੱਖਿਆ ਕੇਂਦਰਾਂ 'ਚ ਨਹੀਂ ਭੇਜਣਾ ਚਾਹੀਦਾ, ਜਿਨ੍ਹਾਂ ਨੂੰ ਆਰਮੀ ਚਲਾਉਂਦੀ ਹੈ। ਸਾਨੂੰ ਪਤਾ ਹੈ ਕਿ ਉੱਥੇ ਬੱਚਿਆਂ ਨੂੰ ਕਿਵੇਂ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਲੋਕ ਸਾਡੇ ਬੱਚਿਆਂ ਨੂੰ ਸਾਡੇ ਹੀ ਧਰਮ ਅਤੇ ਸੰਸਕ੍ਰਿਤੀ ਤੋਂ ਦੂਰ ਕਰ ਰਹੇ ਹਨ। ਕੁਝ ਥੋੜ੍ਹੇ ਜਿਹੇ ਫਾਇਦੇ ਲਈ ਅਸੀਂ ਆਪਣੀ ਪੀੜੀ ਨੂੰ ਗੁਆ ਰਹੇ ਹਾਂ। ਉਨ੍ਹਾਂ ਨੇ ਮਾਪਿਆਂ ਨੂੰ ਬੱਚਿਆਂ 'ਤੇ ਧਿਆਨ ਦੇਣ ਲਈ ਕਿਹਾ ਹੈ।


Related News