ਹਵਸ ਦਾ ਭੁੱਖਾ 15 ਮਹੀਨੇ ਦੀ ਬੱਚੀ ਘਰੋਂ ਚੁੱਕ ਕੇ ਹੋਇਆ ਫਰਾਰ, ਕੀਤਾ ਗੰਦਾ ਕੰਮ

06/27/2017 3:58:17 PM

ਗਯਾ — ਬਿਹਾਰ ਦੇ ਗਯਾ ਦੇ ਇਮਾਮਗੰਜ ਥਾਣਾ ਖੇਤਰ 'ਚ ਇਕ 15 ਮਹੀਨੇ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੱਚੀ ਨੂੰ ਮੈਡੀਕਲ ਜਾਂਚ ਦੇ ਲਈ ਪਰਿਵਾਰ ਦੇ ਨਾਲ ਭੇਜਿਆ ਹੈ। ਦੋਸ਼ੀ ਲੜਕੇ  ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 
ਸੂਤਰਾਂ ਅਨੁਸਾਰ ਐਤਵਾਰ ਦੇ ਦਿਨ ਬੱਚੀ ਦੀ ਮਾਂ, ਬੱਚੀ ਨੂੰ ਘਰ ਸੁਆ ਕੇ ਖੇਤਾਂ 'ਚ ਕੰਮ ਕਰਨ ਲਈ ਚਲੀ ਗਈ। ਬੱਚੀ ਦਾ ਧਿਆਨ ਰੱਖਣ ਲਈ 8 ਸਾਲ ਦੇ ਬੇਟੇ ਘਰ ਬਿਠਾ ਕੇ ਗਈ ਸੀ। ਇਸ ਦੌਰਾਨ ਪਿੰਡ ਦੇ ਗੁਦਾਨੀ ਨਾਮ ਦਾ ਲੜਕਾ ਸ਼ਰਾਬ ਦੇ ਨਸ਼ੇ 'ਚ ਔਰਤ ਦੇ ਘਰ ਗਿਆ ਅਤੇ ਬੱਚੀ ਨੂੰ ਲੈ ਕੇ ਫਰਾਰ ਹੋ ਗਿਆ। ਇਹ ਦੇਖ ਕੇ ਬੱਚੀ ਦੇ ਭਰਾ ਨੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ, ਜਦੋਂ ਤੱਕ ਕਿ ਬੱਚੀ ਤੱਕ ਲੋਕ ਪਹੁੰਚਦੇ ਦੋਸ਼ੀ ਬਲਾਤਕਾਰ ਕਰਕੇ ਫਰਾਰ ਹੋ ਚੁੱਕਾ ਸੀ।
ਬੱਚੀ ਦੀ ਮਾਂ ਨੇ ਇਮਾਮਗੰਜ ਥਾਣਾ 'ਚ ਦੋਸ਼ੀ ਲੜਕੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬੱਚੀ ਨੂੰ ਮੈਡੀਕਲ ਲਈ ਭੇਜ ਦਿੱਤਾ ਹੈ।


Related News