ਬਾਲ ਮਜ਼ਦੂਰੀ ਨੂੰ ਰੋਕਣ ਲਈ ਸੈਂਕੜੇ ਹੀ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ

12/08/2017 3:27:23 PM

ਸਾਂਬਾ (ਅਜੇ)— ਬਾਲ ਮਜ਼ਦੂਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕਠੂਆ ਸ਼ਹਿਰ ਦੇ ਵੱਖ-ਵੱਖ ਸਕੂਲਾਂ ਨੇ ਇਕ ਵਿਦਿਆਰਥੀਆਂ ਨੇ ਰੈਲੀ ਕੱਢੀ। ਇਸ ਮੌਕੇ 'ਤੇ ਰੈਲੀ ਨੂੰ ਡੀ. ਸੀ. ਕਠੂਆ ਰੋਹਿਤ ਖਜੂਰੀਆ ਨੇ ਤਿਰੰਗਾ ਲਹਿਰਾ ਕੇ ਰਵਾਨਾ ਕੀਤਾ। ਇਸ ਮੌਕੇ 'ਤੇ ਸਹਾਇਕ ਲੈਬਰ ਕਮਿਸ਼ਨਰ ਸੋਨਮ ਵਰਮਾ ਵੀ ਮੁੱਖ ਰੂਪ 'ਚ ਮੌਜ਼ੂਦ ਸਨ। ਰੈਲੀ 'ਚ ਸ਼ਾਮਲ ਵਿਦਿਆਰਥੀਆਂ ਨੇ ਸਲੋਗਨਾਂ ਨੂੰ ਉਜਾਗਰ ਕਰਦੇ ਹੋਏ ਲੋਕਾਂ ਨੂੰ ਲੈਬਰ ਕਾਨੂੰਨ ਪ੍ਰਤੀ ਜਾਗਰੂਕ ਕਰਨ ਦਾ ਯਤਨ ਕੀਤਾ ਅਤੇ ਬਾਲ ਮਜ਼ਦੂਰੀ 'ਚ ਲੱਗੇ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕੀਤਾ। ਰੈਲੀ ਕਠੂਆ ਸ਼ਹਿਰ ਦੇ ਸ਼ਹੀਦੀ ਚੌਂਕ ਨਾਲ ਹੁੰਦੀ ਹੋਈ ਮੁਖਰਜੀ ਚੌਂਕ 'ਚੇ ਪਹੁੰਚ ਕੇ ਸਕੂਲ 'ਚ ਜਾ ਕੇ ਖਤਮ ਹੋਈ।

PunjabKesari


ਬੱਚੇ ਦੇਸ਼ ਦਾ ਭਵਿੱਖ
ਡੀ. ਸੀ. ਰੋਹਿਤ ਖਜੂਰੀਆ ਨੇ ਕਿਹਾ ਹੈ ਕਿ ਬੱਚਿਆਂ ਨੂੰ ਪੜਾਉਣ ਦੀ ਉਮਰ 'ਚ ਮਜ਼ਦੂਰੀ ਕਰਵਾਉਣਾ ਗੈਰ-ਕਾਨੂੰਨੀ ਹੈ। ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਪੜ੍ਹੇ-ਲਿਖ ਕੇ ਸਮਾਜ ਦਾ ਨਾਮ ਰੋਸ਼ਨ ਕਰਦੇ ਹਨ। ਸਾਨੂੰ ਮਜ਼ਦੂਰੀ ਕਰ ਰਹੇ ਬੱਚਿਆਂ ਨੂੰ ਸਿੱਖਿਆ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।


Related News