6 ਤੋਂ 9 ਰੁਪਇਆਂ ''ਚ ਕਿਵੇਂ ਮਿਲ ਸਕਦੈ ਬੱਚਿਆਂ ਨੂੰ ਪੌਸ਼ਟਿਕ ਭੋਜਨ? : ਮਾਹਿਰ

12/13/2017 5:22:57 AM

ਨਵੀਂ  ਦਿੱਲੀ— 'ਮਿੱਡ-ਡੇ-ਮੀਲ' ਯੋਜਨਾ ਰਾਹੀਂ 12 ਕਰੋੜ ਵਿਦਿਆਰਥੀਆਂ ਨੂੰ ਜੋੜਨ ਅਤੇ ਜਮਾਤ 'ਚ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਦੇ ਸਾਰੇ ਦਾਅਵਿਆਂ ਦਰਮਿਆਨ ਅਜਿਹੇ ਸਵਾਲ ਉੱਠ ਰਹੇ ਹਨ ਕਿ ਕੀ ਪ੍ਰਤੀ ਵਿਦਿਆਰਥੀ ਰੋਜ਼ਾਨਾ 6 ਤੋਂ 9 ਰੁਪਏ ਦੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਮੁਹੱਈਆ ਕਰਵਾਇਆ ਜਾ ਸਕਦਾ ਹੈ?
ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਇਕ ਅਧਿਕਾਰੀ ਨੇ 'ਭਾਸ਼ਾ' ਨੂੰ ਦੱਸਿਆ  ਕਿ 'ਮਿੱਡ-ਡੇ-ਮੀਲ' ਯੋਜਨਾ ਤਹਿਤ ਪ੍ਰਾਇਮਰੀ ਜਮਾਤ ਦੇ ਪੱਧਰ ਤੱਕ ਪ੍ਰਤੀ ਵਿਦਿਆਰਥੀ ਨੂੰ ਰੋਜ਼ਾਨਾ ਚੌਲਾਂ 'ਤੇ ਆਧਾਰਿਤ ਭੋਜਨ ਲਈ 6.64 ਪੈਸੇ ਅਤੇ ਮਿਡਲ ਕਲਾਸ ਪੱਧਰ 'ਤੇ 9.60 ਪੈਸੇ ਲਾਗਤ ਆਉਂਦੀ ਹੈ। ਇਸ ਤਰ੍ਹਾਂ ਪ੍ਰਾਇਮਰੀ ਜਮਾਤ ਪੱਧਰ 'ਤੇ ਪ੍ਰਤੀ ਵਿਦਿਆਰਥੀ ਰੋਜ਼ਾਨਾ ਕਣਕ ਆਧਾਰਿਤ ਭੋਜਨ ਲਈ 5.70 ਪੈਸੇ ਅਤੇ ਮਿਡਲ ਜਮਾਤ ਪੱਧਰ 'ਤੇ 8.20 ਪੈਸੇ ਲਾਗਤ ਆਉਂਦੀ ਹੈ। ਉਨ੍ਹਾਂ ਕਿਹਾ ਕਿ ਇਹ ਸਕੂਲਾਂ 'ਚ ਭੋਜਨ ਆਧਾਰਿਤ ਯੋਜਨਾ ਹੈ ਜਿਸ ਦੇ ਤਹਿਤ 10 ਕਰੋੜ ਬੱਚਿਆਂ ਨੂੰ ਰੋਜ਼ ਖਾਣਾ ਮਿਲਦਾ ਹੈ। ਸਾਡਾ ਭੋਜਨ ਦੀ ਗੁਣਵੱਤਾ 'ਤੋ ਜ਼ੋਰ ਰਹਿੰਦਾ ਹੈ। ਇਸ ਮਕਸਦ ਲਈ ਖਾਣਾ ਬਣਾਉਣ ਵਾਲਿਆਂ ਲਈ ਅਭਿਆਸ ਕੈਂਪਾਂ ਦਾ ਆਯੋਜਨ ਕਰਨ ਦੇ ਨਾਲ ਕਈ ਹੋਰ ਪਹਿਲਾਂ ਵੀ ਕੀਤੀਆਂ ਗਈਆਂ ਹਨ।
ਐੱਨ. ਸੀ. ਈ. ਆਰ. ਟੀ. ਦੇ ਸਾਬਕਾ ਮੁਖੀ ਜੀ. ਐੱਸ. ਰਾਜਪੂਤ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਅਨੇਕਾਂ ਫਾਇਦੇ ਵੀ ਹੋਏ ਹਨ। ਜਦੋਂ ਅਨਾਜ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਤਾਂ 3-4 ਸਾਲ ਤੱਕ 'ਮਿੱਡ-ਡੇ- ਮੀਲ' ਯੋਜਨਾ ਲਈ ਇਕ ਹੀ ਤਰ੍ਹਾਂ ਦੀ ਦਰ ਨੂੰ ਬਣਾਈ ਰੱਖਣਾ ਠੀਕ ਨਹੀਂ। ਸਿੱਖਿਆ ਮਾਹਿਰ ਐੱਨ. ਸ਼੍ਰੀਨਿਵਾਸਨ ਨੇ ਕਿਹਾ ਕਿ ਇਸ ਯੋਜਨਾ ਦੇ ਮਹੱਤਵ ਨੂੰ ਦੇਖਦੇ ਹੋਏ 3 ਮਹੀਨਿਆਂ ਦੀਆਂ ਬਾਜ਼ਾਰ ਦਰਾਂ ਦੇ ਹਿਸਾਬ ਨਾਲ ਇਸ ਯੋਜਨਾ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇੰਨੇ ਘੱਟ ਪੈਸਿਆਂ 'ਚ ਕਿਵੇਂ ਪੌਸ਼ਟਿਕ ਭੋਜਨ ਮਿਲ ਸਕਦਾ ਹੈ?


Related News