ਹਿਸਾਰ ''ਗੁੜੀਆ'' ਰੇਪ ਕੇਸ: ਪੁਲਸ ਨੇ ਦੋਸ਼ੀ ''ਤੇ ਰੱਖਿਆ 2 ਲੱਖ ਦਾ ਇਨਾਮ, ਜਾਰੀ ਕੀਤੇ ਸੂਚਨਾ ਦੇਣ ਲਈ ਨੰਬਰ

12/12/2017 8:50:24 AM

ਹਿਸਾਰ — ਹਿਸਾਰ ਦੇ ਉਕਲਾਨਾ ਵਿਚ ਗੁੜੀਆਂ ਰੇਪ ਕਾਂਡ ਦੇ ਦੋਸ਼ੀ ਦਾ ਪਤਾ ਲਗਾਉਣ ਲਈ ਪੁਲਸ ਨੇ ਦੋ ਲੱਖ ਦਾ ਇਨਾਮ ਰੱਖਿਆ ਹੈ। ਇਹ ਘੋਸ਼ਣਾ ਪੁਲਸ ਨੇ ਘਟਨਾ ਦੇ ਦੋ ਦਿਨ ਬਾਅਦ ਵੀ ਦੋਸ਼ੀ ਦਾ ਪਤਾ ਨਾ ਲੱਗਣ ਕਾਰਨ ਕੀਤੀ ਹੈ। ਇਸ ਘੋਸ਼ਣਾ ਪੱਤਰ 'ਚ ਪੁਲਸ ਨੇ ਦੋਸ਼ੀ ਦੀ ਜਾਣਕਾਰੀ ਦੇਣ ਵਾਲੇ ਲਈ ਬਕਾਇਦਾ ਫੋਨ ਜਾਰੀ ਕੀਤੇ ਹਨ ਅਤੇ ਇਸ ਦੇ ਨਾਲ ਹੀ ਤਿੰਨ ਪੁਲਸ ਅਧਿਕਾਰੀਆਂ ਦੇ ਮੋਬਾਈਲ ਨੰਬਰ ਅਤੇ ਫੋਨ ਨੰਬਰ ਵੀ ਜਾਰੀ ਕੀਤੇ ਹਨ। ਧਿਆਨ ਯੋਗ ਹੈ ਕਿ ਹਿਸਾਰ ਦੇ ਏ.ਡੀ.ਸੀ. ਅਮਰਜੀਤ ਮਾਨ ਨੇ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ 'ਚ ਦੋਸ਼ੀ ਨੂੰ 48 ਘੰਟਿਆਂ ਅੰਦਰ ਗ੍ਰਿਫਤਾਰ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।
ਹਿਸਾਰ ਦੇ ਉਕਲਾਨਾ ਥਾਣੇ 'ਚ ਦਰਜ ਮੁਕੱਦਮਾ ਨੰਬਰ. 311 'ਚ ਅਣਪਛਾਤੇ ਦੋਸ਼ੀ ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 302, 376 ਏ, 376(2)(1) ਅਤੇ 450, 363, 366, 367 ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ 'ਚ 

28 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਸ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ। ਹੁਣ ਪੁਲਸ ਨੇ ਇਸ ਅਣਪਛਾਤੇ ਦੋਸ਼ੀ ਦੇ ਉੱਪਰ ਦੋ ਲੱਖ ਦਾ ਇਨਾਮ ਰੱਖਿਆ ਹੈ। ਪੁਲਸ ਨੇ ਇਸ ਘੋਸ਼ਣਾ ਦੇ ਪਰਚੇ ਛਪਵਾ ਕੇ ਲੋਕਾਂ ਵਿਚ ਵੰਡੇ ਹਨ।

PunjabKesari
ਪੁਲਸ ਨੇ ਜਨਤਕ ਘੋਸ਼ਣਾ ਵਿਚ ਕਿਹਾ ਹੈ ਕਿ 8 ਦਸੰਬਰ ਦੀ ਰਾਤ ਨੂੰ ਰੇਲਵੇ ਲਾਈਨ ਉਕਲਾਨਾ ਮੰਡੀ ਦੇ ਕੋਲ ਇੰਦਰਾ ਕਾਲੋਨੀ ਦੀਆਂ ਝੋਪੜੀਆਂ 'ਚੋਂ ਕਿਸੇ ਅਣਪਛਾਤੇ ਵਿਅਕਤੀ ਵਲੋਂ ਇਕ 6-7 ਸਾਲ ਦੀ ਬੱਚੀ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰਕੇ ਉਸਨੂੰ ਟੈਲੀਫੋਨ ਐਕਸਚੇਂਜ ਦੇ ਸਾਹਮਣੇ ਵਾਲੀ ਗਲੀ 'ਚ ਸੁੱਟ ਦਿੱਤਾ। ਪੁਲਸ ਨੇ ਲਿਖਿਆ ਹੈ ਕਿ ਜਿਹੜਾ ਵੀ ਵਿਅਕਤੀ ਦੋਸ਼ੀ/ਦੋਸ਼ੀਆਂ ਦੇ ਨਾਮ/ਪਤੇ ਦੀ ਜਾਣਕਾਰੀ ਦੇਵੇਗਾ, ਉਸਨੂੰ ਦੋ ਲੱਖ ਦਾ ਇਨਾਮ ਦਿੱਤਾ ਜਾਵੇਗਾ।
ਪੁਲਸ ਨੇ ਜਾਣਕਾਰੀ ਦੇਣ ਦੇ ਲਈ ਤਿੰਨ ਅਫਸਰਾਂ ਦੇ ਮੋਬਾਈਲ ਨੰਬਰ ਅਤੇ ਟੈਲੀਫੋਨ ਨੰਬਰ ਵੀ ਜਾਰੀ ਕੀਤੇ ਹਨ। ਹਿਸਾਰ ਦੇ ਸੁਪਰਡੈਂਟ ਦਾ ਟੈਲੀਫੋਨ ਨੰਬਰ 01662-232306 ਅਤੇ 01662-232307 ਹੈ। ਬਰਵਾਲਾ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਦਾ ਮੋਬਾਈਲ ਨੰਬਰ 88140-11352 ਅਤੇ ਟੈਲੀਫੋਨ ਨੰਬਰ 01693-243322 ਹੈ। ਉਕਲਾਨਾ ਦੇ ਕਾਰਜਕਾਰੀ ਅਧਿਕਾਰੀ ਦਾ ਮੋਬਾਈਲ ਦਾ ਨੰਬਰ 88140-11313 ਅਤੇ ਟੈਲੀਫੋਨ ਨੰਬਰ 01693-233010 ਹੈ। ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਹੋਵੇ, ਜੋ ਕਿ ਦੋਸ਼ੀ ਤੱਕ ਪਹੁੰਚਣ ਲਈ ਫਾਇਦੇਮੰਦ ਹੋ ਸਕਦੀ ਹੋਵੇ, ਬਿਨ੍ਹਾਂ ਕਿਸੇ ਡਰ ਦੇ ਦਿੱਤੇ ਗਏ ਨੰਬਰਾਂ 'ਤੇ ਫੋਨ ਕਰ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।


Related News