ਸੀ.ਆਈ.ਡੀ. ਵਿੰਗ ''ਚ ਤਾਇਨਾਤ ਹੈੱਡ ਕਾਂਸਟੇਬਲ ਗ੍ਰਿਫਤਾਰ, ਦੌੜਾਉਣਾ ਚਾਹੁੰਦਾ ਸੀ ਰਾਮ ਰਹੀਮ ਨੂੰ

10/17/2017 10:55:31 AM

ਪੰਚਕੂਲਾ (ਉਮੰਗ ਸ਼ਯੋਰਾਣ)— ਡੇਰਾ ਮੁਖੀ ਨੂੰ ਪੁਲਸ ਕਸਟਡੀ ਤੋਂ ਦੌੜਾਉਣ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਸ਼ੱਕੀ ਭੂਮਿਕਾ ਨਿਭਾਉਣ ਦੇ ਦੋਸ਼ 'ਚ ਐੱਸ.ਆਈ.ਟੀ ਨੇ ਚੰਡੀਗੜ੍ਹ ਪੁਲਸ ਦੇ ਸੀ.ਆਈ.ਡੀ. ਵਿੰਗ 'ਚ ਤਾਇਨਾਤ ਹੈੱਡ ਕਾਂਸਟੇਬਲ ਲਾਲ ਚੰਦ ਨੂੰ ਗ੍ਰਿਫਤਾਰ ਕੀਤਾ ਹੈ। 25 ਅਗਸਤ ਨੂੰ ਸੀ.ਬੀ.ਆਈ. ਕੋਰਟ 'ਚ ਡੇਰਾ ਮੁਖੀ ਦੇ ਖਿਲਾਫ ਫੈਸਲਾ ਆਉਣ ਤੋਂ ਬਾਅਦ ਕਥਿਤ ਦੋਸ਼ੀ ਕੋਰਟ ਦੇ ਬਾਹਰ ਮੌਜੂਦ ਸੀ। ਲਾਲ ਚੰਦ ਡੇਰਾ ਮੁਖੀ ਦਾ ਪੈਰੋਕਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਨੇ ਡੇਰਾ ਸੰਬੰਧਤ ਜਾਣਕਾਰੀ ਦਾ ਆਦਾਨ-ਪ੍ਰਦਾਨ ਵੀ ਕੀਤਾ ਹੈ। ਪੁਲਸ ਦਾ ਦੋਸ਼ ਹੈ ਕਿ ਹੈੱਡ ਕਾਂਸਟੇਬਲ 17 ਅਗਸਤ ਦੇ ਬਾਅਦ ਤੋਂ ਡੇਰਾ ਮੁਖੀ ਨੂੰ ਪੰਚਕੂਲਾ ਪੁਲਸ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇ ਰਿਹਾ ਸੀ। ਉਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਹਿਸਾਬ ਨਾਲ ਹੀ ਡੇਰਾ ਮੁਖੀ ਦੇ ਦੌੜਾਉਣ ਦੀ ਸਾਜਿਸ਼ ਰਚੀ ਗਈ। ਪੰਚਕੂਲਾ ਪੁਲਸ ਇਸ ਮਾਮਲੇ 'ਚ ਹੁਣ ਤੱਕ 13 ਪੁਲਸ ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਚੁਕੀ ਹੈ, ਜਿਨ੍ਹਾਂ 'ਚੋਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਪੁਲਸ ਦੇ ਕਰਮਚਾਰੀ ਸ਼ਾਮਲ ਹਨ।
ਬਿਨਾਂ ਵਿਭਾਗੀ ਡਿਊਟੀ ਅਤੇ ਪਰਮਿਸ਼ਨ (ਮਨਜ਼ੂਰੀ) ਦੇ ਪਹੁੰਚਿਆ ਸੀ ਸੀ.ਬੀ.ਆਈ. ਕੋਰਟ
ਸੂਤਰਾਂ ਅਨੁਸਾਰ ਤਾਂ 25 ਅਗਸਤ ਨੂੰ ਚੰਡੀਗੜ੍ਹ ਪੁਲਸ ਦਾ ਮੁਲਾਜ਼ਮ ਲਾਲਚੰਦ ਸੀ.ਬੀ.ਆਈ. ਕੋਰਟ ਦੇ ਬਾਹਰ ਬਿਨਾਂ ਕਿਸੇ ਮਨਜ਼ੂਰੀ ਅਤੇ ਡਿਊਟੀ ਦੇ ਆਇਆ ਹੋਇਆ ਸੀ। ਪੰਚਕੂਲਾ ਪੁਲਸ ਕਮਿਸ਼ਨਰ ਏ.ਐੱਸ. ਚਾਵਲਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਲਾਲ ਚੰਦ ਉਸ ਸਮੇਂ ਇੱਥੇ ਕੋਰਟ ਕੰਪਲੈਕਸ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਨਜ਼ਰ ਆਇਆ ਸੀ, ਜਿਸ ਦੇ ਆਧਾਰ 'ਤੇ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ।
25 ਅਗਸਤ ਨੂੰ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਜੁਟਾਈ ਜਾ ਰਹੀ ਜਾਣਕਾਰੀ
ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿੰਗ ਤੋਂ ਵੀ ਜਾਣਕਾਰੀ ਲਈ ਜਾ ਰਹੀ ਹੈ ਕਿ 25 ਅਗਸਤ ਨੂੰ ਪੰਚਕੂਲਾ ਸੀ.ਬੀ.ਆਈ. ਕੋਰਟ 'ਚ ਉਨ੍ਹਾਂ ਦੇ ਵਿਭਾਗ ਵੱਲੋਂ ਕਿਹੜੇ ਪੁਲਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਸੀ ਅਤੇ ਉਹ ਕਿੱਥੇ-ਕਿੱਥੇ ਤਾਇਨਾਤ ਸਨ। ਇਹ ਵੀ ਪੁੱਛਿਆ ਗਿਆ ਹੈ ਕਿ ਕੀ ਕੋਈ ਅਜਿਹਾ ਵੀ ਪੁਲਸ ਕਰਮਚਾਰੀ ਹੈ, ਜਿਸ ਦੀ ਡਿਊਟੀ ਨਾ ਲਾਏ ਜਾਣ ਦੇ ਬਾਵਜੂਦ ਉਹ ਇੱਥੇ ਪੁੱਜਿਆ ਹੋਇਆ ਸੀ।


Related News