ਹਰਿਆਣਵੀਂ ਡਾਂਸਰ ਹਰਸ਼ਿਤਾ ਦਹਿਆ ਦੀ ਮਾਂ ਦਾ ਵੀ ਹੋਇਆ ਸੀ ਕਤਲ

10/18/2017 3:31:36 PM

ਨਵੀਂ ਦਿੱਲੀ — ਹਰਿਆਣਾ 'ਚ ਪਾਣੀਪਤ ਜ਼ਿਲੇ ਦੇ ਚਮਰਾਰਾ ਪਿੰਡ 'ਚ ਅਣਪਛਾਤੇ ਬਦਮਾਸ਼ਾਂ ਨੇ 22 ਸਾਲ ਦੀ ਹਰਿਆਣਵੀਂ ਗਾਇਕਾ ਹਰਸ਼ਿਤਾ ਦਹੀਆ ਦੀ ਹੱਤਿਆ ਕਰ  ਦਿੱਤੀ। ਹਰਸ਼ਿਤਾ ਨੂੰ 4 ਗੋਲੀਆਂ ਮਾਰ ਕੇ ਬਦਮਾਸ਼ ਫਰਾਰ ਹੋ ਗਏ। ਹਰਸ਼ਿਤਾ ਵੈਗਨਰ ਗੱਡੀ 'ਚ ਆਪਣੇ ਸਾਥੀਆਂ ਨਾਲ ਘਰ ਵਾਪਸ ਆ ਰਹੀ ਸੀ।
ਇਸ ਦੇ ਨਾਲ ਹੀ ਪਤਾ ਲੱਗਾ ਹੈ ਕਿ 2015 'ਚ ਹਰਸ਼ਿਤਾ ਅਤੇ ਉਨ੍ਹਾਂ ਦੇ ਜੀਜੇ 'ਚ ਆਪਸੀ ਝਗੜਾ ਕਾਫੀ ਵਧ ਗਿਆ ਸੀ ਜਿਸ ਕਾਰਨ ਹਰਸ਼ਿਤਾ ਦੇ ਜੀਜੇ ਨੇ ਆਪਣੀ ਸੱਸ, ਹਰਸ਼ਿਤਾ ਦੀ ਮਾਂ ਦਾ ਵੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਜੀਜੇ ਨੇ ਹਰਸ਼ਿਤਾ ਅਤੇ ਉਸਦੀ ਭੈਣ ਨੂੰ ਵੀ ਕਤਲ ਕਰਨ ਦੀ ਧਮਕੀ ਦਿੱਤੀ ਹੋਈ ਸੀ। ਹਰਸ਼ਿਤਾ ਦੀ ਭੈਣ ਵੀ ਜੀਜੇ ਦੇ ਕਬਜ਼ੇ 'ਚੋਂ ਭੱਜ ਗਈ ਸੀ, ਜਦੋਂਕਿ ਹਰਸ਼ਿਤਾ ਮਾਸੀ ਦੇ ਘਰ ਨਰੇਲਾ ਰਹਿ ਰਹੀ ਸੀ।

PunjabKesari
ਹਰਸ਼ਿਤਾ ਨੇ ਕਿਹਾ ਸੀ ਕਿ ਕੁਝ ਦਿਨ ਪਹਿਲਾਂ ਤੱਕ ਭੈਣ ਕਹਿਣ ਵਾਲੇ ਅੱਜ ਪਿੱਠ ਪਿੱਛੇ ਧਮਕੀ ਦੇ ਰਹੇ ਹਨ। ਹਿੰਮਤ ਹੈ ਤਾਂ ਸਾਹਮਣੇ ਆਓ। ਉਹ ਕਹਿੰਦੇ ਹਨ ਕਿ ਧਾਰਾ 376 ਅਤੇ 302 ਤੋਂ ਨਹੀਂ ਡਰਦੇ। ਮੈਨੂੰ ਅਨਾਥ ਦੱਸ ਰਹੇ ਹਨ, ਹਾਂ ਮੈਂ ਅਨਾਥ ਹਾਂ। ਇਸ ਦਾ ਫਾਇਦਾ ਲਵਾਂਗੀ। ਮੈਂ ਧਾਰਾ 302 ਲਗਵਾ ਕੇ ਜੇਲ ਜਾਵਾਂਗੀ, ਕਿਉਂਕਿ ਮੇਰੇ ਪਿੱਛੇ ਰੌਣ ਵਾਲੀ ਮਾਂ ਨਹੀਂ ਹੈ। ਇਸ ਤੋਂ ਬਾਅਦ ਸਿੰਗਰ ਨੇ ਕਿਹਾ ਕਿ ਤਸੀਂ ਸਮਝ ਲਓ ਕਿ ਮੇਰੇ ਭਰਾ ਤੁਹਾਨੂੰ ਛੱਡਣਗੇ ਨਹੀਂ। ਜਾਂ ਤਾਂ ਮੈਂ ਤੁਹਾਨੂੰ ਮਾਰਾਂਗੀ ਜਾਂ ਖੁਦ ਫਾਂਸੀ ਲਗਾ ਲਵਾਂਗੀ, ਪਰ ਇੱਜ਼ਤ 'ਤੇ ਕੋਈ ਸਵਾਲ ਸਹਿਣ ਨਹੀਂ ਕਰਾਂਗੀ।


Related News