ਸਕੂਲਾਂ ''ਚ Question Bank ਬਣਾਉਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਹਰਿਆਣਾ

08/18/2017 1:31:00 PM

ਚੰਡੀਗੜ੍ਹ — ਸਿੱਖਿਆ ਵਿਭਾਗ ਦੇ ਸਕੱਤਰ ਪੀ.ਕੇ.ਦਾਸ ਨੇ ਚੰਡੀਗੜ੍ਹ 'ਚ ਪ੍ਰੈਸ ਕਾਰਫਰੰਸ ਦੇ ਜ਼ਰੀਏ ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਕਿ ਹਰ ਸਕੂਲ 'ਚ ਕਵਿੱਜ਼ ਕਲੱਬ ਦੀ ਸਥਾਪਨਾ ਕੀਤੀ ਹੈ। ਇਸ ਕਵਿੱਜ਼ ਕਲੱਬ 'ਚ 10 ਹਜ਼ਾਰ ਤੋਂ ਜ਼ਿਆਦਾ ਪ੍ਰਸ਼ਨ ਲਾਂਚ ਕੀਤੇ ਗਏ। ਇਸ 'ਚ ਪਾਠਕ੍ਰਮ, ਜਨਰਲ ਗਿਆਨ ਅਤੇ ਲਾਜੀਕਲ ਰੀਜ਼ਨਿੰਗ ਦੇ ਸਵਾਲ ਹੋਣਗੇ। ਦੇਸ਼ 'ਚ ਪ੍ਰਸ਼ਨ ਬੈਂਕ ਬਣਾਉਣ ਵਾਲਾ ਹਰਿਆਣਾ ਪਹਿਲਾ ਸੂਬਾ ਹੈ। ਇਸ ਪ੍ਰਸ਼ਨ ਬੈਂਕ ਬਣਾਉਣ 'ਚ NCERT  ਅਤੇ  SCERT ਤੋਂ ਵੀ ਸਲਾਹ ਲਈ ਗਈ ਹੈ।
ਪੀ.ਕੇ.ਦਾਸ ਨੇ ਕਿਹਾ ਕਿ ਰਾਈਟ ਟੂ ਐਜੁਕੇਸ਼ਨ ਦੇ ਤਹਿਤ 1 ਤੋਂ ਤੀਸਰੀ ਜਮਾਤ ਤੱਕ ਦੇ ਅਧਿਆਪਕਾਂ ਦੇ ਲਈ ਪੇਸ਼ਾਵਰ ਯੋਗਤਾ ਲੈਣਾ ਜ਼ਰੂਰੀ ਹੈ। ਹਰਿਆਣੇ ਦੇ ਸਰਕਾਰੀ ਸਕੂਲ 'ਚ ਸਾਰੇ ਵਧੀਆ ਅਧਿਆਪਕ ਹਨ ਪਰ ਨਿੱਜੀ ਸਕੂਲਾਂ 'ਚ ਕਰੀਬ 6 ਹਜ਼ਾਰ 800 ਅਪ੍ਰਸ਼ਿਕਸ਼ਿਤ ਅਧਿਆਪਕ ਹਨ। ਭਾਰਤ ਸਰਕਾਰ ਨੇ ਇਕ ਵਿਵਸਥਾ ਕੀਤੀ ਹੈ ਕਿ ਡਿਸਟੈਂਟ ਐਜੁਕੇਸ਼ਨ ਮੋਡ ਤੋਂ ਨੈਸ਼ਨਲ ਇੰਸਟੀਚਿਊਟ ਤੋਂ ਉਹ ਲੋਕ ਦੋ ਸਾਲ 'ਚ ਆਪਣਾ ਸਰਟੀਫਿਕੇਟ ਲੈ ਸਕਦੇ ਹਨ। ਪੀ.ਕੇ.ਦਾਸ ਦੇ ਮੁਤਾਬਕ ਇਸ ਦੇ ਬਾਰੇ ਕੇਂਦਰੀ ਮੰਤਰੀ ਨੇ ਵੀਡੀਓ ਕਾਨਫਰੰਸ 'ਚ ਦੱਸਿਆ ਕਿ 15 ਸਤੰਬਰ ਤੱਕ ਅਪ੍ਰਸ਼ਿਕਸ਼ਿਤ ਲੋਕ ਅਪਲਾਈ ਕਰ ਸਕਦੇ ਹਨ। 
ਸਿਖਲਾਈ ਦੇ ਲਈ ਪੀ.ਕੇ.ਦਾਸ ਨੇ ਦੱਸਿਆ ਕਿ ਹਰੇਕ ਬੱਚੇ ਦੇ ਲਈ ਹਰਿਆਣੇ 'ਚ ਸਕਿੱਲ ਪਾਸਬੁੱਕ ਬਣਾਇਆ ਗਿਆ ਹੈ। ਇਹ ਵੀ ਦੇਸ਼ 'ਚ ਪਹਿਲੀ ਕੋਸ਼ਿਸ਼ ਹੈ। ਇਸ ਦੇ ਤਹਿਤ ਅਗਲੀ ਜਮਾਤ 'ਚ ਚਲੇ ਜਾਣ ਦੇ ਬਾਵਜੂਦ ਵੀ ਕੁਝ ਸਮੇਂ ਤੱਕ ਬੱਚਿਆਂ ਤੋਂ ਪਿੱਛਲੇ ਪਾਠਕ੍ਰਮ ਦੇ ਬਾਰੇ ਪੁੱਛਿਆ ਜਾਂਦਾ ਹੈ।


Related News