ਕਤਲ ਤੋਂ ਪਹਿਲਾਂ ਫੇਸਬੁੱਕ ''ਤੇ ਲਾਈਵ ਹੋਈ ਸੀ ਹਰਸ਼ਿਤਾ, ਵਾਇਰਲ ਹੋ ਰਹੀ ਵੀਡੀਓ

10/18/2017 1:13:31 PM

ਪਾਣੀਪਤ — ਚਮਰਾੜਾ-ਕਾਕੋਦਾ ਪਿੰਡ ਦੇ ਵਿਚਕਾਰ ਕਾਰ 'ਚ ਸਵਾਰ ਬਦਮਾਸ਼ਾਂ ਨੇ ਗੱਡੀ ਰੁਕਵਾ ਕੇ ਹਰਿਆਣਵੀਂ ਸਿੰਗਰ ਨੂੰ ਗੋਲੀਆਂ ਮਾਰ ਕੇ ਉਸਦਾ ਕਤਲ ਕਰ ਦਿੱਤਾ। ਡੀ.ਐੱਸ.ਪੀ. ਦੇਸਰਾਜ ਨੇ ਦੱਸਿਆ ਕਿ ਹਰਿਆਣਵੀਂ ਸਿੰਗਰ ਹਰਸ਼ਿਤਾ ਦਹਿਆ ਵਾਸੀ ਨਾਰਾ-ਨਾਰੀ ਅਤੇ ਉਸਦੀ ਸਹਿਯੋਗੀ ਇਕ ਮਹਿਲਾ ਅਤੇ 2 ਵਿਅਕਤੀ ਚਮਰਾੜਾ ਪਿੰਡ 'ਤੋਂ ਪ੍ਰੋਗਰਾਮ ਖਤਮ ਕਰਕੇ ਸ਼ਾਮ ਕਰੀਬ 4 ਵਜੇ ਕਾਕੋਦਾ ਵੱਲ ਆਪਣੇ ਘਰ ਜਾ ਰਹੇ ਸਨ। ਅਚਾਨਕ ਕਾਲੇ ਰੰਗ ਦੀ ਕਾਰ 'ਚ ਸਵਾਰ 4 ਬਦਮਾਸ਼ਾਂ ਨੇ ਉਨ੍ਹਾਂ ਦੀ ਕਾਰ ਰੁਕਵਾ ਕੇ ਹਰਸ਼ਿਤਾ ਦੀ ਸਿਰ 'ਤੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਹਰਸ਼ਿਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ।


2 ਘੰਟੇ ਪਹਿਲਾਂ ਫੇਸਬੁੱਕ 'ਤੇ ਹੋਈ ਸੀ ਲਾਈਵ
ਸਿੰਗਰ ਹਰਸ਼ਿਤਾ ਨੇ ਕੁਝ ਸਮਾਂ ਪਹਿਲਾਂ ਹੀ ਇਕ ਵੀਡੀਓ ਯੂ-ਟਿਊਬ 'ਤੇ ਪਾ ਕੇ ਆਪਣਾ ਕਤਲ ਹੋਣ ਦਾ ਸ਼ੱਕ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਉਹ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਹੈ। ਇਸ ਵੀਡੀਓ 'ਚ ਹਰਸ਼ਿਤਾ ਨੇ ਦੱਸ ਦਿੱਤਾ ਸੀ ਕਿ ਕੁਝ ਦਿਨ ਪਹਿਲਾਂ ਤੱਕ ਭੈਣ ਕਹਿਣ ਵਾਲੇ ਅੱਜ ਪਿੱਠ ਪਿਛੇ ਧਮਕੀ ਦੇ ਰਹੇ ਹਨ। ਹਿੰਮਤ ਹੈ ਤਾਂ ਸਾਹਮਣੇ ਆਉਣ, ਉਹ ਕਹਿੰਦੇ ਹਨ ਕਿ 376 ਅਤੇ 302 ਤੋਂ ਨਹੀਂ ਡਰਦੇ, ਮੈਂ ਵੀ ਧਾਰਾ 302 ਤੋਂ ਨਹੀਂ ਡਰਦੀ। ਮੈਨੂੰ ਅਨਾਥ ਕਹਿ ਰਹੇ ਹਨ, ਹਾਂ ਮੈਂ ਅਨਾਥ ਹਾਂ। ਅੱਜ  ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। 

PunjabKesari
ਇਸ ਤਰ੍ਹਾਂ ਦਿੱਤਾ ਘਟਨਾ ਨੂੰ ਅੰਜਾਮ
ਹਰਸ਼ਿਤਾ ਦੇ ਨਾਲ ਕਾਰ 'ਚ ਸਵਾਰ ਸਾਥੀਆਂ ਦੇ ਮੁਤਾਬਕ, ਪੁਗਥਲਾ ਪਿੰਡ 'ਚੋਂ ਨਿਕਲਦੇ ਹੀ ਉਜਾੜ ਵਾਲੇ ਸਥਾਨ 'ਤੇ ਪਹੁੰਚਦੇ ਹੀ ਪਿਛੋਂ ਇਕ ਤੇਜ਼ ਰਫਤਾਰ ਕਾਰ ਆਈ ਅਤੇ ਓਵਰਟੇਕ ਕਰਦੇ ਹੋਏ ਹਰਸ਼ਿਤਾ ਦੀ ਗੱਡੀ ਦੇ ਸਾਹਮਣੇ ਰੁਕ ਗਈ। ਉਸ ਕਾਰ 'ਚੋਂ ਦੋ ਵਿਅਕਤੀ ਬਾਹਰ ਆਏ, ਦੋਵਾਂ ਦੇ ਹੱਥ 'ਚ ਬੰਦੂਕਾਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹਰਸ਼ਿਤਾ ਨੂੰ ਛੱਡ ਕੇ ਬਾਕੀ ਸਾਰੇ ਬਾਹਰ ਆ ਜਾਓ। ਬਦਮਾਸ਼ਾਂ ਨੇ ਉਨ੍ਹਾਂ ਬਾਹਰ ਆਏ ਲੋਕਾਂ ਨੂੰ ਖੇਤਾਂ ਵੱਲ ਭਜਾ ਦਿੱਤਾ। ਦੂਰ ਜਾਣ ਤੋਂ ਬਾਅਦ ਉਨ੍ਹਾਂ ਨੇ ਪਿਛੇਮੁੜ ਕੇ ਦੇਖਿਆ ਤਾਂ ਬਦਮਾਸ਼ ਹਰਸ਼ਿਤਾ ਨੂੰ ਗੋਲੀਆਂ ਮਾਰ ਰਹੇ ਸਨ। ਸੂਚਨਾ ਮਿਲਦੇ ਹੀ ਐੱਸ.ਪੀ. ਰਾਹੁਲ ਸ਼ਰਮਾ ਅਤੇ ਡੀ.ਐੱਸ.ਪੀ ਦੇਸਰਾਜ ਪੁਲਸ ਫੋਰਸ ਦੇ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਿਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
 


Related News