ਹਰਸ਼ਿਤਾ ਦੀ ਭੈਣ ਦਾ ਬਿਆਨ ਆਇਆ ਸਾਹਮਣੇ , ਕਿਹਾ-ਪਤੀ ਨੇ ਕਰਵਾਇਆ ਕਤਲ

10/18/2017 4:10:47 PM

ਪਾਣੀਪਤ — ਹਰਿਆਣਵੀਂ ਗਾਇਕਾ ਹਰਸ਼ਿਤਾ ਦਹਿਆ ਕਤਲ ਕਾਂਡ 'ਚ ਪੁਲਸ ਨੂੰ ਫਿਲਹਾਲ ਕੋਈ ਖਾਸ ਸੁਰਾਗ ਹੱਥ ਨਹੀਂ ਲੱਗਾ ਹੈ ਪਰ ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸੇ ਦੌਰਾਨ ਹਰਸ਼ਿਤਾ ਦੀ ਭੈਣ ਲਤਾ ਆਖਿਰਕਾਰ ਉਸਦੇ ਪੋਸਟਮਾਰਟਮ ਦੇ ਦੌਰਾਨ ਹਸਪਤਾਲ ਪਹੁੰਚ ਗਈ ਹੈ।
ਪੁਲਸ ਸੁਰੱਖਿਆ 'ਚ ਹਸਪਤਾਲ ਪੁੱਜੀ ਲਤਾ ਨੇ ਆਪਣੇ ਪਤੀ 'ਤੇ ਕਤਲ ਕਰਵਾਉਣ ਦਾ ਦੋਸ਼ ਲਗਾਇਆ ਹੈ, ਜੋ ਕਿ ਬਲਾਤਕਾਰ ਦੇ ਮਾਮਲੇ 'ਚ ਪੁਲਸ ਹਿਰਾਸਤ 'ਚ ਹੈ। ਲਤਾ ਦਾ ਕਹਿਣਾ ਹੈ ਕਿ ਇਹ ਸਾਰਾ ਕਤਲਕਾਂਡ ਉਸਦੇ ਪਤੀ ਦਿਨੇਸ਼ ਨੇ ਹੀ ਕਰਵਾਇਆ ਹੈ। ਹਰਸ਼ਿਤਾ ਦੀ ਭੈਣ ਦੇ ਦੋਸ਼ ਤੋਂ ਬਾਅਦ ਪੁਲਸ ਨੇ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਇਸ ਤੋਂ ਇਲਾਵਾ ਪੁਲਸ ਹਰਸ਼ਿਤਾ ਦੇ ਨਾਲ ਕਾਰ ਸਵਾਰ 3 ਹੋਰ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ 'ਚ ਪਾਣੀਪਤ ਜ਼ਿਲੇ ਦੇ ਚਮਰਾਰਾ 'ਚ ਅਣਪਛਾਤੇ ਬਦਮਾਸ਼ਾਂ ਨੇ ਕੱਲ੍ਹ ਰਾਤ 22 ਸਾਲਾਂ ਡਾਂਸਰ ਹਰਸ਼ਿਤਾ ਦਹਿਆ ਦਾ ਕਤਲ ਕਰ ਦਿੱਤਾ ਗਿਆ ਹੈ। ਹਰਸ਼ਿਤਾ ਨੂੰ ਬਦਮਾਸ਼ 4 ਗੋਲੀਆਂ ਮਾਰ ਕੇ ਫਰਾਰ ਹੋ ਗਏ ਹਨ।


Related News