ਮਾਂ ਦੇ ਕਤਲ ਤੋਂ ਬਾਅਦ ਹਰਿਆਣਵੀਂ ਸਿੰਗਰ ਹਰਸ਼ਿਤਾ ਪੁਗਥਲਾ ਗੈਂਗ ''ਚ ਹੋਈ ਸੀ ਸ਼ਾਮਲ

10/20/2017 6:19:05 PM

ਸੋਨੀਪਤ— ਹਰਿਆਣਵੀਂ ਸਿੰਗਰ ਹਰਸ਼ਿਤਾ ਦਹੀਆ ਹੱਤਿਆਕਾਂਡ 'ਚ ਨਵਾਂ ਖੁਲਾਸਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਹਰਸ਼ਿਤਾ ਦਹੀਆ ਆਪਣੀ ਮਾਂ ਦੇ ਕਤਲ ਅਤੇ ਖੁਦ ਦੇ ਨਾਲ ਹੋਏ ਬਲਾਤਕਾਰ ਦਾ ਬਦਲਣਾ ਲੈਣਾ ਚਾਹੁੰਦੀ ਸੀ। ਜਿਸ ਦੇ ਲਈ ਗੈਂਗਸਟਰ ਰਵਿੰਦਰ ਪੁਗਥਲਾ ਦੀ ਗੈਂਗ 'ਚ ਸ਼ਾਮਲ ਹੋਈ ਸੀ। ਉਹ ਆਪਣੀ ਜਾਨ ਦੇ ਖਤਰੇ ਨੂੰ ਦੇਖਦੇ ਹੋਏ ਰਵਿੰਦਰ ਪੁਗਥਲਾ ਦੇ ਗੁਰਗੇ ਸ਼ਕਤੀ ਨਾਲ ਰਹਿਣ ਲੱਗੀ ਸੀ। 

PunjabKesari
ਇਸ ਜਾਣਕਾਰੀ 'ਤੇ ਸੋਨੀਪਤ ਦੇ ਸੀ.ਆਈ.ਏ ਸਟਾਫ ਦੇ ਇੰਸਪੈਕਟਰ ਨੇ ਮੁਹਰ ਲਗਾ ਦਿੱਤੀ ਹੈ। ਉਨ੍ਹਾਂ ਦੇ ਮੁਤਾਬਕ ਮਈ 2016 'ਚ ਰਵਿੰਦਰ ਪੁਗਥਲਾ ਨੂੰ ਸੋਨੀਪਤ ਦੇ ਕਾਮੀ ਰੋਡ 'ਤੇ ਗ੍ਰਿਫਤਾਰ ਕਰਨ ਗਈ ਸੋਨੀਪਤ ਸੀ.ਆਈ.ਏ ਨਾਲ ਹਰਸ਼ਿਤਾ ਅਤੇ ਉਸ ਦੇ ਸਾਥੀਆਂ ਨੇ ਮੁਠਭੇੜ ਕੀਤੀ ਸੀ। ਹਰਸ਼ਿਤਾ ਅਤੇ ਉਸ ਦੇ ਦੋ ਸਾਥੀਆਂ ਨੂੰ ਪੁਲਸ ਨੇ ਦੇਸੀ ਬੰਦੂਕਾਂ ਨਾਲ ਗ੍ਰਿਫਤਾਰ ਕਰ ਲਿਆ ਸੀ। ਉਸ ਸਮੇਂ ਹਰਸ਼ਿਤਾ ਤੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਹੋਏ ਸੀ। 
ਪੁਲਸ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਹਰਸ਼ਿਤਾ ਨੇ ਨਾਬਾਲਗ ਦਾ ਸਰਟੀਫਿਕੇਟ ਪੇਸ਼ ਕਰਨ 'ਤੇ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸ ਮਾਮਲੇ 'ਚ ਹੁਣ ਤੱਕ ਉਹ ਜ਼ਮਾਨਤ 'ਤੇ ਹੀ ਚੱਲ ਰਹੀ ਸੀ। ਉਸ ਦਾ ਸਾਥੀ ਸ਼ਕਤੀ ਹੁਣ ਵੀ ਜੇਲ 'ਚ ਹੈ। ਸੋਨੀਪਤ ਸੀ.ਆਈ.ਏ ਅਤੇ ਐਸ.ਆਈ.ਟੀ ਦੀ ਟੀਮ ਨੇ ਰਵਿੰਦਰ ਪੁਗਥਲਾ ਨੂੰ 10 ਫਰਵਰੀ 2017 ਨੂੰ ਇਕ ਐਨਕਾਊਂਟਰ 'ਚ ਮਾਰ ਦਿੱਤਾ ਸੀ।


Related News