ਫੇਰਿਆ ''ਚ ਬੈਠਣ ਤੋਂ ਪਹਿਲਾਂ ਦੁਲਹਨ ਨੇ ਕੀਤਾ ਅਜਿਹਾ ਫੈਸਲਾ ਪੰਚਾਇਤ ਰਹਿ ਗਈ ਦੰਗ

04/28/2017 5:33:53 PM

ਮੁਜ਼ੱਫਰਨਗਰ— ਉੱਤਰ ਪ੍ਰਦੇਸ਼ ''ਚ ਗੈਰ-ਕਾਨੂੰਨੀ ਬੂਚੜਖਾਨਿਆਂ ''ਤੇ ਪਾਬੰਦੀ ਦਾ ਅਸਰ ਇੱਥੇ ਇਕ ਵਿਆਹ ''ਚ ਦਿੱਸਿਆ ਅਤੇ ਲਾੜੇ ਨੇ ਇਹ ਦੇਖ ਕੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਖਾਣੇ ''ਚ ਸਿਰਫ ਸ਼ਾਕਾਹਾਰੀ ਭੋਜਨ ਹੀ ਪਰੋਸੇ ਜਾ ਰਹੇ ਸਨ। ਪੰਚਾਇਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਕੁਲਹੇੜੀ ਪਿੰਡ ''ਚ ਹੋਈ ਅਤੇ ਮਾਸਾਹਾਰੀ ਭੋਜਨ ਨਾ ਪਰੋਸੇ ਜਾਣ ''ਤੇ ਬਾਰਾਤ ਨਾਰਾਜ਼ ਹੋ ਗਈ। ਲਾੜੀ ਦੇ ਪਰਿਵਾਰ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਬਾਜ਼ਾਰ ''ਚ ਮਾਸ ਦੀ ਕਮੀ ਕਾਰਨ ਮਾਸਾਹਾਰੀ ਭੋਜਨ ਨਹੀਂ ਪਰੋਸ ਸਕੇ।
ਇਸ ਵਿਵਾਦ ਦੇ ਹੱਲ ਲਈ ਤੁਰੰਤ ਹੀ ਪੰਚਾਇਤ ਦੀ ਬੈਠਕ ਹੋਈ ਪਰ ਅੰਤ ''ਚ ਲਾੜੀ ਨੇ ਉਸ ਵਿਅਕਤੀ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਲਾੜੀ ਦੇ ਪਰਿਵਾਰ ਲਈ ਇਸ ਪੂਰੇ ਘਟਨਾਕ੍ਰਮ ਦਾ ਅੰਤ ਸੁਖਦ ਰਿਹਾ ਅਤੇ ਵਿਆਹ ਦੇ ਮੌਕੇ ''ਤੇ ਆਏ ਇਕ ਮਹਿਮਾਨ ਨੇ ਲਾੜੀ ਨਾਲ ਵਿਆਹ ਕਰਨ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਔਰਤ ਨੇ ਸਵੀਕਾਰ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪੰਚਾਇਤ ਨੇ ਇਸ ਵਿਆਹ ਲਈ ਸਹਿਮਤੀ ਦੇ ਦਿੱਤੀ। ਜ਼ਿਕਰਯੋਗ ਹੈ ਕਿ ਗੈਰ-ਕਾਨੂੰਨੀ ਬੂਚੜਖਾਨਿਆਂ ''ਤੇ ਰੋਕ ਤੋਂ ਬਾਅਦ ਉੱਤਰ ਪ੍ਰਦੇਸ਼ ''ਚ ਮੱਝ ਦੇ ਮਾਸ ਦੀਆਂ ਕੀਮਤਾਂ ਕਾਫੀ ਵਧ ਗਈਆਂ ਹਨ ਅਤੇ ਇਹ 400 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਈ ਹੈ, ਜੋ ਪਹਿਲਾਂ 150 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦੂਜੇ ਪਾਸੇ ਮਟਨ ਦੀ ਕੀਮਤ ਵੀ 350 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਵਧ ਕੇ 600 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ।


Disha

News Editor

Related News