ਗੁਰੇਜ਼ ਸੈਕਟਰ ਮੁਕਾਬਲਾ, 2 ਅੱਤਵਾਦੀ ਢੇਰ

08/18/2017 12:54:44 AM

ਸ਼੍ਰੀਨਗਰ— ਉੱਤਰੀ ਕਸ਼ਮੀਰ 'ਚ ਬਾਂਦੀਪੁਰਾ ਜ਼ਿਲਾ ਦੇ ਗੁਰੇਜ਼ ਸੈਕਟਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਹੋਏ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ।  ਸੂਤਰਾਂ ਨੇ ਦੱਸਿਆ ਕਿ ਗੁਰੇਜ਼ ਸੈਕਟਰ ਦੇ ਕੁੰਦਲਵਾਨ ਜੰਗਲ 'ਚ ਅੱਤਵਾਦੀਆਂ ਵਲੋਂ ਕੁਝ ਸ਼ੱਕੀ ਸਰਗਰਮੀ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ। 
ਸੁਰੱਖਿਆ ਬਲਾਂ ਨੇ ਜੰਗਲ 'ਚ ਲੁਕੇ ਅੱਤਵਾਦੀਆਂ ਨੂੰ ਸਵੇਰੇ ਆਤਮਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਆਤਮਸਮਰਪਣ ਕਰਨ ਦੀ ਬਜਾਏ ਸੁਰੱਖਿਆ ਬਲਾਂ 'ਤੇ ਸਵੈ-ਚਲਿਤ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸੁਰੱਖਿਆ ਬਲਾਂ ਨੇ ਮੂੰਹਤੋੜ ਜਵਾਬ ਦਿੰਦੇ ਹੋਏ 2 ਅੱਤਵਾਦੀਆਂ ਨੂੰ ਮਾਰ ਮੁਕਾਬਇਆ। 
ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਮੁਕਾਬਲੇ 'ਚ 2 ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ। ਅੰਤਿਮ ਰਿਪੋਰਟ ਮਿਲਣ ਤਕ ਮੁਕਾਬਲਾ ਜਾਰੀ ਸੀ। ਉਨ੍ਹਾਂ ਕਿਹਾ ਕਿ ਇਸ ਸਾਲ ਜਨਵਰੀ ਤੋਂ 17 ਅਗਸਤ ਤਕ 140 ਅੱਤਵਾਦੀ ਢੇਰ ਕਰ ਦਿੱਤੇ ਗਏ ਹਨ।


Related News