ਕੇਂਦਰ ਸਰਕਾਰ ਨੇ ਤੈਅ ਕੀਤੀ ਅਜਿਹੇ ਵਿਗਿਆਪਨਾਂ ਲਈ ਸਮਾਂ ਸੀਮਾ

12/12/2017 9:15:30 PM

ਨਵੀਂ ਦਿੱਲੀ— ਸੰਨੀ ਲਿਓਨ ਦੇ ਕੰਡੋਮ ਵਿਗਿਆਪਨ 'ਤੇ ਉੱਠੇ ਵਿਵਾਦ ਤੋਂ ਬਾਅਦ ਸਰਕਾਰ ਨੇ ਭਾਵੇ ਪਹਿਲਾਂ ਵਿਗਿਆਪਨ ਬੈਨ ਕਰ ਮੁੜ ਕੁਝ ਰਾਹਤ ਦੇ ਦਿੱਤੀ ਸੀ ਪਰ ਇਕ ਵਾਰ ਸਰਕਾਰ ਫਿਰ ਅਜਿਹੇ ਵਿਗਿਆਪਨਾਂ ਲਈ ਸਖਤ ਕਦਮ ਚੁੱਕਦੀ ਦਿਖਾਈ ਦਿੱਤੀ। ਕੇਂਦਰ ਸਰਕਾਰ ਨੇ ਅਜਿਹੇ ਵਿਗਿਆਪਨਾਂ ਬਾਰੇ ਇਕ ਅਹਿਮ ਫੈਸਲਾ ਲਿਆ ਹੈ। ਸਰਕਾਰ ਨੇ ਟੈਲੀਵੀਜ਼ਨ ਚੈਨਲਾਂ 'ਤੇ ਕੰਡੋਮ ਦੇ ਵਿਗਿਆਪਨ ਲਈ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਦਾ ਸਮਾਂ ਤੈਅ ਕਰ ਦਿੱਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂਕਿ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰੱਖਿਆ ਜਾ ਸਕੇ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਟੀ.ਵੀ. ਚੈਨਲਾਂ ਨੂੰ ਸੋਮਵਾਰ ਨੂੰ ਜਾਰੀ ਇਕ ਸਲਾਹ 'ਚ ਕਿਹਾ ਹੈ ਕਿ 'ਸਾਰੇ ਟੀ.ਵੀ. ਚੈਨਲਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕੰਡੋਮ ਦੇ ਅਜਿਹੇ ਵਿਗਿਆਪਨ ਨੂੰ ਇਕ ਖਾਸ ਉਮਰ ਵਰਗ ਲਈ ਹੋਵੇ ਤੇ ਜਿਨ੍ਹਾਂ ਦਾ ਪ੍ਰਦਰਸ਼ਨ ਬੱਚਿਆਂ ਲਈ ਅਣਉਚਿਤ ਹੋ ਸਕਦਾ ਹੈ ਉਨ੍ਹਾਂ ਦਾ ਪ੍ਰਸਾਰਣ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਹੀ ਕੀਤਾ ਜਾਵੇ।
ਇਸ 'ਚ 1994 ਦੇ ਕੇਬਲ ਟੈਲੀਵੀਜ਼ਨ ਨੈੱਟਵਰਕ ਨਿਯਮਾਂ ਦੀ ਸਖਤਾਈ ਨਾਲ ਪਾਲਣ ਯਕੀਨੀ ਕੀਤਾ ਜਾ ਸਕੇ। ਇਸ 'ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਨਿਯਮ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਗੱਲ ਲਿਆਂਦੀ ਗਈ ਸੀ ਕਿ ਕੁਝ ਟੈਲੀਵੀਜ਼ਨ ਚੈਨਲ ਖਾਸਕਰ ਬੱਚਿਆਂ ਲਈ, ਅਸ਼ਲੀਲ ਸਮਝੇ ਜਾਣ ਵਾਲੇ ਵਿਗਿਆਪਨ ਦਿਖਾ ਰਹੇ ਹਨ।
ਉਸ ਨੇ ਕੇਬਲ ਟੈਲੀਵੀਜ਼ਨ ਨੈੱਟਵਰਕ ਨਿਯਮਾਂਵਲੀ ਦੇ ਨਿਯਮ 7(7) ਦਾ ਹਵਾਲਾ ਦਿੱਤਾ ਹੈ, ਜਿਸ 'ਚ ਕਿਹਾ ਗਿਆ ਹੈ ਕੋਈ ਵੀ ਕੇਬਲ ਸੇਵਾ ਪ੍ਰਦਾਤਾ ਅਜਿਹਾ ਵਿਗਿਆਪਨ ਦਾ ਪ੍ਰਸਾਰਣ ਨਹੀਂ ਕਰ ਸਕਦਾ ਜਿਸ ਨਾਲ ਬੱਚਿਆਂ ਦੀ ਸੁਰੱਖਿਆ ਖਤਰੇ 'ਚ ਪੈਂਦੀ ਹੋਵੇ ਜਾਂ ਗਲਤ ਵਿਵਹਾਰ ਦੇ ਪ੍ਰਤੀ ਉਨ੍ਹਾਂ ਦੀ ਰੂਚੀ ਪੈਦਾ ਕਰੇ।


Related News