ਚਾਂਸਲਰ ਮ੍ਰਕੇਲ ਨਾਲ ਬਹੁਤ ਚੰਗੀ ਗੱਲਬਾਤ ਹੋਈ : ਮੋਦੀ

05/30/2017 1:58:53 AM

ਬਰਲਿਨ — ਜਰਮਨੀ ਦੀ ਚਾਂਸਲਰ ਅੰਜੇਲਾ ਮ੍ਰਕੇਲ ਕੋਲ ਉਨ੍ਹਾਂ ਦੇ ਅਧਿਕਾਰਕ ਘਰ 'ਚ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋਹਾਂ ਵਿਚਾਲੇ 'ਬਹੁਤ ਚੰਗੀ ਗੱਲਬਾਤ' ਹੋਈ। ਜਰਮਨੀ ਦੇ ਬ੍ਰੈਂਡੇਨਬਰਗ ਜ਼ਿਲੇ 'ਚ ਸਥਿਤ 18ਵੀਂ ਸਦੀ ਦੇ ਮਹਿਲ 'ਸ਼ਲਾਸ ਮੀਜ਼ਬਰਗ' ਦੇ ਬਾਗ 'ਚ ਦੋਹਾਂ ਨੇਤਾਵਾਂ ਨੇ ਗੱਲਬਾਤ ਕੀਤੀ। ਬੈਠਕ 'ਸ਼ਲਾਸ ਮੀਜ਼ਬਰਗ' ਦੀ ਕਿਤਾਬ 'ਚ ਮੋਦੀ ਦੇ ਹਸਤਾਖਰ ਕਰਨ ਨਾਲ ਸ਼ੁਰੂ ਹੋਈ। ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਟਵਿਟਰ ਨੇ ਟਵਿਟਰ 'ਤੇ ਲਿਖਿਆ, ''ਚਾਂਸਲਰ ਮ੍ਰਕੇਲ ਨਾਲ ਬਹੁਤ ਚੰਗੀ ਗੱਲਬਾਤ ਹੋਈ।'' ਬੈਠਕ ਨੂੰ ਇਕ ਬੇਹੱਦ ਰਸਮੀ ਮਾਮਲਾ ਦੱਸਿਆ ਗਿਆ। ਮੋਦੀ ਦੇ 2 ਦਿਨ ਦੇ ਜਰਮਨੀ ਦਾ ਦੌਰੇ ਦਾ ਰਸਮੀ ਪ੍ਰੋਗਰਾਮ ਮੰਗਲਵਾਰ ਤੋਂ ਸ਼ੁਰੂ ਹੋਵੇਗਾ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਤ ਆਲੀਸ਼ਾਨ ਮਹਿਲ ਦੇ ਬਾਗ 'ਚ ਦੋਹਾਂ ਨੇਤਾਵਾਂ 'ਚ ਆਪਸੀ ਗੱਲਬਾਤ ਦੇ ਦੌਰਾਨ ਲਈ ਫੋਟੋ ਪਾਉਂਦੇ ਹੋਏ ਕਿਹਾ, 'ਇਕ ਸਾਰਥਕ ਹਿੱਸੇਦਾਰੀ ਦਾ ਰਿਸ਼ਤਾ। ਇਸ ਵਿਚਾਲੇ, ਮੋਦੀ ਨਾਲ ਗਏ ਵਫਦ 'ਚ ਸ਼ਾਮਲ ਸੀਨੀਅਰ ਮੰਤਰੀ ਵੀ ਜਰਮਨ ਦੇ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ। ਇਨ੍ਹਾਂ ਮੰਤਰੀਆਂ 'ਚ ਵਣਜ ਮੰਤਰੀ ਨਿਰਮਲਾ ਸੀਤਾਰਮਣ, ਊਰਜਾ ਮੰਤਰੀ ਪੀਯੂਸ਼ ਗੋਇਲ ਅਤੇ ਵਿਦੇਸ਼ ਰਾਜ ਮੰਤਰੀ ਐੱਮ. ਜੇ. ਅਕਬਰ ਸ਼ਾਮਲ ਹਨ।


Related News