ਗੰਦੀ ਨਜ਼ਰ ਤੋਂ 5 ਸਾਲ ਦੀ ਮਾਸੂਮ ਨੂੰ ਬਚਾਇਆ ਭਗਵਾਨ ਨੇ

08/19/2017 8:15:50 AM

ਫਰੀਦਾਬਾਦ — ਦੁਆਪਰ ਯੁੱਗ 'ਚ ਜਿਸ ਤਰ੍ਹਾਂ ਭਗਵਾਨ ਨੇ ਦ੍ਰੋਪਦੀ ਦੀ ਲਾਜ ਬਚਾਈ ਸੀ, ਉਸੇ ਤਰ੍ਹਾਂ ਜਨਮਅਸ਼ਟਮੀ ਦੇ ਮੌਕੇ 'ਤੇ ਆਪਣੇ ਪਰਿਵਾਰ ਦੇ ਨਾਲ ਮੰਦਰ ਗਈ 5 ਸਾਲ ਦੀ ਬੱਚੀ ਨੂੰ ਇਕ ਲੜਕੇ ਨੇ ਗੰਦੀ ਨੀਯਤ ਦੇ ਨਾਲ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਸ਼ੁਕਰ ਹੈ ਕਿ ਦੋਸ਼ੀ ਬੱਚੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ। ਸਾਰੀ ਵਾਰਦਾਤ ਕੈਮਰੇ 'ਚ ਕੈਦ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਮੰਦਿਰ 'ਚ ਬਣੀ ਪਾਣੀ ਦੀ ਗੁਫਾ 'ਚ ਕੁਝ ਦੂਸਰੇ ਬੱਚਿਆਂ ਨਾਲ ਖੇਡਣ 'ਚ ਮਸਤ ਸੀ। ਉਸ ਸਮੇਂ ਇਕ ਲੜਕਾ ਉਨ੍ਹਾਂ ਬੱਚਿਆਂ ਦੇ ਕੋਲ ਆ ਕੇ ਅੱਗੇ-ਪਿੱਛੇ ਮੰਡਰਾਉਣ ਲੱਗਾ।

PunjabKesari
ਮੌਕਾ ਦੇਖਦੇ ਹੀ ਉਹ ਬੱਚੀ ਨੂੰ ਪਰਦੇ ਦੇ ਪਿੱਛੇ ਜ਼ਬਰਦਸਤੀ ਖਿੱਚ ਕੇ ਲੈ ਗਿਆ। ਦੂਸਰੇ ਪਾਸੇ ਕਾਫੀ ਦੇਰ ਤੱਕ ਬੱਚੀ ਦੇ ਨਾ ਮਿਲਣ ਕਾਰਨ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਅਤੇ ਮੰਦਿਰ ਦੇ ਕੈਮਰੇ ਦੀ ਸਹਾਇਤਾ ਲਈ, ਕੈਮਰੇ 'ਚ ਬੱਚੀ ਨਾਲ ਹੋਈ ਘਟਨਾ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਉਨ੍ਹਾਂ ਨੇ ਦੇਖਿਆ ਕਿ ਇਕ ਲੜਕੀ ਜ਼ਬਰਦਸਤੀ ਉਨ੍ਹਾਂ ਦੀ ਮਾਸੂਮ ਬੱਚੀ ਨੂੰ ਖਿੱਚ ਕੇ ਪਰਦੇ ਦੇ ਪਿੱਛੇ ਲੈ ਕੇ ਜਾ ਰਿਹਾ ਹੈ। ਉਸੇ ਦੌਰਾਨ ਉਥੇ ਮੌਜੂਦ ਲੋਕਾਂ ਨੇ ਦੋਸ਼ੀ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੁਲਸ ਦੇ ਹਵਾਲੇ ਕਰ ਦਿੱਤਾ।

PunjabKesari
ਗਨੀਮਤ ਰਹੀ ਕਿ ਦੋਸ਼ੀ ਬੱਚੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਿਆ ਅਤੇ ਸਮਾਂ ਰਹਿੰਦੇ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਦੋਸ਼ੀ ਸੁਨੀਲ ਨੇਪਾਲ ਦਾ ਰਹਿਣ ਵਾਲਾ ਹੈ। ਐਸ.ਪੀ. ਨੇ ਦੱਸਿਆ ਲੋਕਾਂ ਨੇ ਦੋਸ਼ੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ ਹੈ, ਜਿਸ ਨੇ ਕਿ 5 ਸਾਲ ਦੀ ਬੱਚੀ ਨੂੰ ਗੰਦੀ ਨੀਯਤ ਦੇ ਨਾਲ ਛੇੜਛਾੜ ਕੀਤੀ। ਇਸ ਲਈ ਦੋਸ਼ੀ ਦੇ ਖਿਲਾਫ ਪਾਸਕੋ ਐਕਟ ਅਤੇ ਐਸ.ਸੀ.ਐਸ.ਟੀ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।
 


Related News