ਲੜਕੀਆਂ ਲਈ ਗਰਬੇ ਦੌਰਾਨ ਆ ਜਾਂਦੇ ਹਨ ਗੈਰਹਿੰਦੂ, ਆਧਾਰ ਕਾਰਡ ਦੇਖ ਕੇ ਮਿਲੇਗੀ ਐਂਟਰੀ

08/18/2017 10:08:36 AM

ਨਵੀਂ ਦਿੱਲੀ—ਹਿੰਦੂ ਤਿਉਹਾਰ ਕਮੇਟੀ (ਐਚ.ਯੂ.ਐਸ.) ਨਾਮਕ ਸੰਸਥਾ ਨੇ ਨੌਰਾਤੇ ਨੂੰ ਲੈ ਕੇ ਇਕ ਵੱਡਾ ਕਦਮ ਚੁੱਕਣ ਦਾ ਵਿਚਾਰ ਕੀਤਾ ਹੈ। ਖਬਰ ਦੇ ਮੁਤਾਬਕ ਸੰਸਥਾ ਚਾਹੁੰਦੀ ਹੈ ਕਿ ਨੌਰਾਤੇ 'ਚ ਹੋਣ ਵਾਲੇ ਗਰਬੇ 'ਚ ਕੇਵਲ ਹਿੰਦੂਆਂ ਨੂੰ ਐਂਟਰੀ ਦਿੱਤੀ ਜਾਵੇ ਅਤੇ ਉਸ ਦੇ ਲਈ ਆਧਾਰ ਕਾਰਡ ਜ਼ਰੂਰੀ ਦੱਸਿਆ ਗਿਆ। ਗਰਬੇ 'ਚ ਗੈਰ-ਹਿੰਦੂ ਲੜਕੀਆਂ ਨੂੰ ਲੁਭਾਉਣ ਦੇ ਲਈ ਆ ਜਾਂਦੇ ਹਨ, ਜਿਸ ਨਾਲ ਕਈ ਵਾਰ ਅਣਹੋਣੀ ਘਟਨਾਵਾਂ ਵੀ ਘੱਟ ਜਾਂਦੀਆਂ ਹਨ। ਸੰਸਥਾ ਦੇ ਪ੍ਰਧਾਨ ਕੈਲਾਸ਼ ਬੇਗਵਾਨੀ ਦਾ ਇਸ ਮਾਮਲੇ 'ਚ ਕਹਿਣਾ ਹੈ ਕਿ ਚੋਣ ਪਛਾਣ ਪੱਤਰ ਜਾਂ ਦੂਜੇ ਦਸਤਾਵੇਜ ਦੀ ਤਰ੍ਹਾਂ ਜਾਲੀ ਆਧਾਰ ਕਾਰਡ ਬਣਾਉਣਾ ਆਸਾਨ ਨਹੀਂ ਹੈ। ਜਦੋਂ ਕੋਈ ਆਧਾਰ ਕਾਰਡ ਦਿਖਾ ਦੇਵੇਗਾ ਤਾਂ ਉਸ ਦੀ ਪਛਾਣ 'ਤੇ ਕੋਈ ਸਵਾਲ ਨਹੀਂ ਰਹਿ ਜਾਵੇਗਾ। ਬੇਗਵਾਨੀ ਦੇ ਮੁਤਾਬਕ ਤਿਉਹਾਰ ਦੇ ਬਾਅਦ ਹਿੰਦੂਆਂ ਲੜਕੀਆਂ ਵੱਲੋਂ ਦੂਜੇ ਧਰਮਾਂ ਦੇ ਲੋਕਾਂ ਵੱਲੋਂ ਸ਼ੋਸ਼ਣ ਦੀਆਂ ਬੇਹੱਦ ਸ਼ਿਕਾਇਤਾਂ ਆਉਂਦੀਆਂ ਹਨ। ਹਿੰਦੂ ਤਿਉਹਾਰ ਕਮੇਟੀ ਨੇ ਆਪਣੀ ਮੰਗ ਜ਼ਿਲਾ ਪ੍ਰਸ਼ਾਸਨ ਵੱਲੋਂ ਬੁਲਾਈ ਗਈ ਇਕ ਸ਼ਾਂਤੀ ਬੈਠਕ 'ਚ ਰੱਖੀ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸਨ ਨੇ ਹਿੰਦੂ ਉਤਸਵ ਕਮੇਟੀ ਨੂੰ ਇਸ ਬਾਰੇ 'ਚ ਕੋਈ ਭਰੋਸਾ ਨਹੀਂ ਦਿੱਤਾ ਹੈ। ਹਿੰਦੂ ਤਿਉਹਾਰ ਕਮੇਟੀ ਦੀ ਮੰਗ ਸੀ ਕਿ ਜੋ ਲੋਕ ਉਚੀ ਮੂਰਤੀ ਬਣਵਾਉਣ ਉਨ੍ਹਾਂ ਨੂੰ ਬੌਂਡ ਦੇਣੇ ਚਾਹੀਦੇ ਕਿ ਉਸ ਕਾਰਨ ਨਾਲ ਕੋਈ ਦੁਰਘਟਨਾ ਹੋਈ ਤਾਂ ਉਸ ਦੇ ਲਈ ਆਯੋਜਨਕਰਤਾ ਜ਼ਿੰਮੇਦਾਰ ਹੋਣਗੇ। ਪਿਛਲੇ ਸਾਲ ਉਤਸਵ ਦੌਰਾਨ ਦੋ ਬੱਚਿਆਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਇਸ ਤਰੀਕੇ ਨਾਲ ਸੁਰੱਖਿਆ ਪੁਖਤਾ ਹੋਵੇਗੀ ਅਤੇ ਕੋਈ ਵੀ ਗਲਤ ਘਟਨਾ ਨਹੀਂ ਹੋ ਸਕੇਗੀ।


Related News