ਹੱਥਾਂ ''ਚ ਲੱਗਣ ਵਾਲੀ ਸੀ ਮਹਿੰਦੀ ਲੱਗ ਗਈ ਹੱਥਕੜੀ, ਜਾਣੋ ਕੀ ਹੈ ਗੁਨਾਹ? (ਤਸਵੀਰਾਂ)

Thursday, April 20, 2017 10:00 AM

ਸਹਾਰਨਪੁਰ— ਵਿਆਹ ''ਚ ਰੋੜਾ ਬਣ ਰਹੇ ਪ੍ਰੇਮੀ ਸਿਪਾਹੀ ਨੂੰ ਮਹਿਲਾ ਕਾਂਸਟੇਬਲ ਪ੍ਰੇਮਿਕਾ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜ਼ੁਰਮ ''ਤੇ ਪਰਦਾ ਪਾਉਣ ਲਈ ਦੋਸ਼ੀ ਨੇ ਖੁਦ ਸਿਪਾਹੀ (ਲਲਿਤ) ਦੀ ਸਿਹਤ ਵਿਗੜਨ ਦਾ ਰੌਲਾ ਪਾ ਦਿੱਤਾ ਅਤੇ ਜਾਣਕਾਰੀ ਉਸ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਪਰ ਜਦੋਂ ਪੋਸਟਮਾਰਟਮ ਰਿਪੋਰਟ ''ਚ ਕਤਲ ਦਾ ਕਾਰਨ ਗਲਾ ਘੁੱਟਣਾ ਆਇਆ, ਉਦੋਂ ਪੁਲਸ ਦੀ ਜਾਂਚ ''ਚ ਕਾਤਲ ਰਸ਼ਮੀ ਦਾ ਅਸਲੀ ਚਿਹਰਾ ਸਾਹਮਣੇ ਆਇਆ।
ਪੁਲਸ ਦੇ ਉੱਚ ਅਧਿਕਾਰੀਆਂ ਅਨੁਸਾਰ ਤਾਂ ਵਿਆਹੇ ਸਿਪਾਹੀ ਲਲਿਤ ਦਾ ਰਸ਼ਮੀ ਨਾਲ ਅਫੇਅਰ ਚੱਲ ਰਿਹਾ ਸੀ। ਦੋਵੇਂ 2 ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ ''ਚ ਵੀ ਰਹਿ ਰਹੇ ਸਨ। ਜਦੋਂ ਰਸ਼ਮੀ ਨੇ ਆਪਣਾ ਘਰ ਵਸਾਉਣ ਦੀ ਗੱਲ ਕਹੀ ਤਾਂ ਲਲਿਤ ਨੇ ਇਸ ਦਾ ਵਿਰੋਧ ਕੀਤਾ। ਫਿਰ ਕੀ ਸੀ, ਰਸ਼ਮੀ ਨੇ ਵਿਆਹ ''ਚ ਰੋੜਾ ਬਣ ਰਹੇ ਸਿਪਾਹੀ ਨੂੰ ਰਸਤੇ ਤੋਂ ਹਟਾਉਣ ਦੀ ਪੂਰੀ ਫਿਲਮੀ ਕਹਾਣੀ ਤਿਆਰ ਕਰ ਦਿੱਤੀ। ਪਹਿਲਾਂ ਲਲਿਤ ਨੂੰ ਬੇਹੋਸ਼ ਕੀਤਾ, ਫਿਰ ਗਲਾ ਘੁੱਟ ਕੇ ਮੌਤ ਦੀ ਨੀਂਦ ਸੁਲਾ ਦਿੱਤਾ। ਪੁਲਸ ਅਨੁਸਾਰ ਰਸ਼ਮੀ ਦੀ 20 ਅਪ੍ਰੈਲ ਯਾਨੀ ਅੱਜ ਵਿਆਹ ਹੋਣ ਵਾਲਾ ਸੀ। ਜਿਸ ਦੇ ਹੱਥਾਂ ''ਚ ਮਹਿੰਦੀ ਲੱਗਣੀ ਸੀ, ਉਸ ਦੇ ਹੱਥਾਂ ''ਚ ਹੱਥਕੜੀ ਲੱਗ ਗਈ। ਥਾਣਾ ਜਨਕਪੁਰੀ ਪੁਲਸ ਨੇ ਦੋਸ਼ੀ ਮਹਿਲਾ ਕਾਂਸਟੇਬਲ ਨੂੰ ਸਲਾਖਾਂ ਦੇ ਪਿੱਛੇ ਭੇਜ ਦਿੱਤਾ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!