ਪੀ.ਐਮ ਦੇ ਆਉਣ ਤੋਂ ਕੁਝ ਘੰਟੇ ਪਹਿਲੇ ਬੀ.ਐਚ.ਯੂ ਦੇ ਵਿਦਿਆਰਥਣਾਂ ਨੇ ਕੀਤਾ ਹੰਗਾਮਾ

09/22/2017 4:55:18 PM

ਵਾਰਾਨਸੀ— ਪੀ.ਐਮ ਮੋਦੀ 2 ਦਿਨੀਂ ਦੌਰੇ 'ਤੇ ਸ਼ੁੱਕਰਵਾਰ ਨੂੰ ਵਾਰਾਨਸੀ ਆ ਰਹੇ ਹਨ ਪਰ ਉਨ੍ਹਾਂ ਦੇ ਆਉਣ ਤੋਂ ਕੁਝ ਦੇਰ ਪਹਿਲੇ ਹੀ ਬੀ.ਐਚ.ਯੂ 'ਚ ਵਿਦਿਆਰਥਣਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਹਜ਼ਾਰਾਂ ਦੀ ਸੰਖਿਆ 'ਚ ਪ੍ਰਦਰਸ਼ਨ ਕਰ ਰਹੀਆਂ ਲੜਕੀਆਂ ਦਾ ਆਰੋਪ ਹੈ ਕਿ ਛੇੜਛਾੜ ਦੀ ਸ਼ਿਕਾਇਤ ਦੇ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ।

PunjabKesari
ਦੱਸ ਦਈਏ ਕਿ ਲੜਕੀਆਂ ਦਾ ਆਰੋਪ ਹੈ ਕਿ ਵੀਰਵਾਰ ਦੀ ਰਾਤ ਬੀ.ਐਚ.ਯੂ ਕੈਂਪਸ 'ਚ ਭਾਰਤ ਕਲਾ ਭਵਨ ਨੇੜੇ ਆਰਟਸ ਫੈਕਲਟੀ ਦੀਆਂ ਵਿਦਿਆਰਥਣਾਂ ਨਾਲ ਤਿੰਨ ਲੜਕਿਆਂ ਨੇ ਛੇੜਛਾੜ ਕੀਤੀ। ਸ਼ੌਰ ਮਚਾਉਣ 'ਤੇ ਵੀ 20 ਮੀਟਰ ਦੂਰ ਖੜ੍ਹੇ ਸੁਰੱਖਿਆ ਗਾਰਡਸ ਨੇ ਕੋਈ ਮਦਦ ਨਹੀਂ ਕੀਤੀ। ਪੀੜਿਤ ਲੜਕੀ ਨੇ ਹੋਸਟਲ ਆ ਕੇ ਵਾਰਡਸ ਤੋਂ ਸ਼ਿਕਾਇਤ ਕੀਤੀ। ਇਸ ਦੇ ਨਾਲ ਹੀ ਉਸ ਦੇ ਚੀਫ ਪ੍ਰਾਕਟਰ ਨੂੰ ਵੀ ਉਸ ਦੀ ਸੂਚਨਾ ਦਿੱਤੀ ਗਈ। 

PunjabKesari
ਪੀ.ਐਮ ਨਰਿੰਦਰ ਮੋਦੀ ਦੇ ਸ਼ਹਿਰ 'ਚ ਆਉਣ ਤੋਂ ਥੌੜੀ ਦੇਰ ਪਹਿਲੇ ਛੇੜਛਾੜ ਤੋਂ ਨਾਰਾਜ਼ ਵਿਦਿਆਰਥਣਾਂ ਨੇ ਹੋਸਟਨ ਤੋਂ ਨਿਕਲ ਕੇ ਬੀ.ਐਚ.ਯੂ ਗੇਟ ਦੇ ਸਾਹਮਣੇ ਰੋਡ ਜ਼ਾਮ ਕਰਕੇ ਹੰਗਾਮਾ ਸ਼ੁਰੂ ਕੀਤਾ। ਇੰਨਾ ਹੀ ਨਹੀਂ ਛੇੜਛਾੜ ਤੋਂ ਦੁੱਖੀ ਹੋ ਕੇ ਇਕ ਵਿਦਿਆਰਥਣ ਨੇ ਆਪਣੇ ਸਿਰ ਮੁੰਡਵਾ ਦਿੱਤਾ। ਵਿਦਿਆਰਥਣਾਂ ਦੇ ਪ੍ਰਦਰਸ਼ਨ ਨਾਲ ਜ਼ਿਲਾ ਪ੍ਰਸ਼ਾਸਨ 'ਚ ਹੱਲਚੱਲ ਮਚ ਗਈ, ਧਰਨਾ ਸਥਾਨ 'ਤੇ ਭਾਰੀ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। 
ਵਿਦਿਆਰਥਣਾਂ ਨੇ ਆਰੋਪ ਲਗਾਇਆ ਕਿ ਉਸ ਦੇ ਨਾਲ ਕੈਂਪਸ 'ਚ ਲਗਾਤਾਰ ਛੇੜਛਾੜ ਹੁੰੰਦੀ ਹੈ ਅਤੇ ਸੂਬਾਈ ਬੋਰਡ ਦੇ ਸਾਹਮਣੇ ਹੀ ਵਿਦਿਆਰਥੀ ਛੇੜਛਾੜ ਕਰਦੇ ਹਨ ਅਤੇ ਉਸ ਦੇ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ ਹੈ। ਕੁਝ ਵਿਦਿਆਰਥੀਆਂ ਨੇ ਆਰੋਪ ਲਗਾਇਆ ਕਿ ਸੂਬਾਈ ਬੋਰਡ ਦੇ ਲੋਕ ਵੀ ਛੇੜਛਾੜ 'ਚ ਸ਼ਾਮਲ ਰਹੇ ਹਨ ਅਤੇ ਇਸ ਕਾਰਨ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਹੈ। 
ਹੋਸਟਲ ਦੀਆਂ ਖਿੜਕੀਆਂ 'ਤੇ ਲੜਕੇ ਪੱਥਰ 'ਚ ਲੈਟਰ ਲਿਖ ਕੇ ਸੁੱਟਦੇ ਹਨ। ਖਿੜਕੀਆਂ 'ਤੇ ਖੜ੍ਹੇ ਹੋਣ 'ਤੇ ਲੜਕੀਆਂ ਨੂੰ ਅਸ਼ਲੀਲ ਇਸ਼ਾਰੇ ਕਰਦੇ ਹਨ। ਵਿਰੋਧ ਕਰਨ 'ਤੇ ਕਹਿੰਦੇ ਹਨ ਕਿ ਕੈਂਪਸ 'ਚ ਦੌੜਾ ਕੇ ਕੱਪੜੇ ਫਾੜ ਦਵਾਂਗੇ।
ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਹੋਸਟਲ ਦੇ ਗੇਟ 'ਤੇ ਕਲਾਸ 'ਚ ਹਰ ਜਗ੍ਹਾ ਆਏ ਦਿਨ ਛੇੜਛਾੜ ਹੁੰਦੀ ਹੈ। ਕੱਲ ਸ਼ਾਮ ਨੂੰ ਵੀ ਤ੍ਰਿਵੇਣੀ ਹੋਸਟਲ ਦੇ ਬਾਹਰ ਕੁਝ ਵਿਦਿਆਰਥਣਾਂ ਨਾਲ ਛੇੜਛਾੜ ਹੋਈ ਤਾਂ ਵਿਦਿਆਰਥਣਾਂ ਨੇ ਚੀਫ ਪ੍ਰਾਕਟਰ ਪ੍ਰੋ: ਅੋਇਨ ਸਿੰਘ ਨੂੰ ਫੋਨ ਕਰਕੇ ਦੱਸਿਆ ਤਾਂ ਕਾਰਵਾਈ ਦੀ ਜਗ੍ਹਾ ਉਲਟਾ ਵਿਦਿਆਰਥਣਾਂ ਨੂੰ ਹੀ ਉਹ ਗਲਤ ਕਹਿਣ ਲੱਗੇ ਅਤੇ ਕਿਹਾ ਕਿ 6 ਵਜੇ ਦੇ ਬਾਅਦ ਹੋਸਟਲ ਦੇ ਬਾਹਰ ਕਿਉਂ ਘੁੰਮ ਰਹੀਆਂ ਸੀ। ਹੁਣ ਵਿਦਿਆਰਥਣਾਂ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੀਆਂ ਹਨ ਅਤੇ ਪ੍ਰਸ਼ਾਸਨ ਇਸ ਮਾਮਲੇ 'ਤੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ।


Related News