ਹਿਸਾਰ ''ਗੁੜੀਆ'' ਰੇਪ ਮਾਮਲਾ: 24 ਘੰਟਿਆਂ ਬਾਅਦ ਦਫਨਾਈ ਗਈ ਮਾਸੂਮ ਦੀ ਲਾਸ਼

12/11/2017 11:21:06 AM

ਹਿਸਾਰ (ਚੰਦਰਸ਼ੇਖਰ ਧਰਨੀ)— ਉਕਲਾਨਾ 'ਚ ਗੁੜੀਆ ਨਾਲ ਹੋਈ ਬੇਰਹਿਮੀ ਤੋਂ ਬਾਅਦ ਜਿੱਥੇ ਲੋਕਾਂ ਨੇ ਦੋਸ਼ੀਆਂ ਲਈ ਗੁੱਸਾ ਜ਼ਾਹਰ ਕੀਤਾ ਹੈ, ਉੱਥੇ ਹੀ 24 ਘੰਟੇ ਬਾਅਦ ਗੁੜੀਆ ਦੀ ਲਾਸ਼ ਨੂੰ ਦਫਨਾਇਆ ਗਿਆ। ਪ੍ਰਸ਼ਾਸਨ ਅਤੇ ਪਰਿਵਾਰ ਵਾਲਿਆਂ 'ਚ ਬਣੀ ਸਹਿਮਤੀ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਉੱਥੇ ਮੌਜੂਦ ਲੋਕਾਂ ਨੇ ਲਗਾਤਾਰ ਗੁੜੀਆ ਅਮਰ ਰਹੇ ਦੇ ਨਾਅਰੇ ਲਗਾਏ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਗੁੜੀਆ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਵੀ ਉੱਥੇ ਪੁੱਜੇ। ਉਨ੍ਹਾਂ ਨੇ ਇਸ ਸ਼ਰਮਨਾਕ ਕਾਂਡ ਦੀ ਨਿੰਦਾ ਕੀਤੀ ਅਤੇ ਕਾਤਲਾਂ ਨੂੰ ਜਲਦ ਫੜਨ ਦਾ ਭਰੋਸਾ ਦਿਵਾਇਆ।PunjabKesariਪੀੜਤ ਪਰਿਵਾਰ ਨੂੰ ਦਿੱਤੀ 10 ਲੱਖ ਦੀ ਆਰਥਿਕ ਮਦਦ
ਪ੍ਰਸ਼ਾਸਨਿਕ ਅਧਿਕਾਰੀਆਂ ਨੇ ਉਕਲਾਨਾ ਪੁੱਜ ਕੇ ਪੀੜਤ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ। ਪ੍ਰਸ਼ਾਸਨ ਨੇ ਪੀੜਤ ਪਰਿਵਾਰ ਨੂੰ 10 ਲੱਖ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬੀ.ਪੀ.ਐੱਲ. ਕਾਰਡ ਬਣਾਉਣ, ਮਕਾਨ ਬਣਾਉਣ ਦਾ ਵੀ ਐਲਾਨ ਕੀਤਾ ਹੈ। ਉੱਥੇ ਹੀ ਪੀੜਤ ਪਰਿਵਾਰ ਦੇ 2 ਲੋਕਾਂ ਨੂੰ ਡੀ.ਸੀ. ਰੇਟ 'ਤੇ ਨੌਕਰੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
ਕਾਤਲਾਂ ਨੂੰ ਦਿੱਤੀ ਜਾਵੇ ਫਾਂਸੀ ਦੀ ਸਜ਼ਾ
ਬੀਤੇ ਦਿਨ ਇਸ ਕਾਂਡ ਨਾਲ ਲੋਕਾਂ 'ਚ ਜ਼ਬਰਦਸਤ ਗੁੱਸਾ ਸੀ ਅਤੇ ਪ੍ਰਸ਼ਾਸਨ ਅਤੇ ਗੁੜੀਆ ਦੇ ਪਰਿਵਾਰ ਵਾਲਿਆਂ ਦਰਮਿਆਨ ਸਹਿਮਤੀ ਨਾ ਬਣਨ ਕਾਰਨ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਨਹੀਂ ਹੋ ਸਕਿਆ ਸੀ। ਸਮਾਜਿਕ ਅਤੇ ਸਿਆਸੀ ਸੰਗਠਨਾਂ ਦੇ ਲੋਕ ਰਾਤ ਭਰ ਗੁੜੀਆ ਦੀ ਲਾਸ਼ ਕੋਲ ਅੱਗ ਦਾ ਸਹਾਰਾ ਲੈ ਕੇ ਬੈਠੇ ਰਹੇ। ਲੋਕਾਂ ਦਾ ਕਹਿਣਾ ਹੈ ਕਿ ਗੁੜੀਆ ਨੂੰ ਉਦੋਂ ਨਿਆਂ ਮਿਲ ਜਾਵੇਗਾ, ਜਦੋਂ ਪੁਲਸ ਉਸ ਦੇ ਕਾਤਲਾਂ ਦਾ ਸੁਰਾਗ ਲਗਾ ਕੇ ਉਨ੍ਹਾਂ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇਗਾ।
5 ਸਾਲ ਦੀ ਬੱਚੀ ਨਾਲ ਹੋਇਆ ਸੀ ਸ਼ਰਮਨਾਕ ਕਾਂਡ
ਹਿਸਾਰ ਦੇ ਉਕਲਾਨਾ 'ਚ ਰਾਤ ਨੂੰ ਕਿਸੇ ਅਣਪਛਾਤੇ ਨੇ 5 ਸਾਲ ਦੀ ਬੱਚੀ ਨੂੰ ਅਗਵਾ ਕਰ ਕੇ ਉਕਲਾਨਾ ਦੀ ਟੈਲੀਫੋਨ ਐਕਸਚੇਂਜ ਕੋਲ ਲੈ ਗਿਆ। ਜਿੱਥੇ ਉਸ ਦਰਿੰਦੇ ਨੇ ਉਸ ਮਾਸੂਮ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਨਾਜ਼ੁਕ ਅੰਗਾਂ 'ਤੇ ਵੀ ਵਾਰ ਕੀਤਾ। ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ। ਸਵੇਰੇ ਜਦੋਂ ਪਰਿਵਾਰ ਵਾਲਿਆਂ ਨੇ ਬੇਟੀ ਨੂੰ ਤੰਬੂ 'ਚ ਨਹੀਂ ਦੇਖਿਆ ਤਾਂ ਉਸ ਨੂੰ ਲੱਭਿਆ। ਜਿਸ ਤੋਂ ਬਾਅਦ ਉਨ੍ਹਾਂ ਬੇਟੀ ਲਾਸ਼ ਟੈਲੀਫੋਨ ਐਕਸਚੈਂਜ ਕੋਲ ਖੂਨ ਨਾਲ ਲੱਥਪੱਥ ਹਾਲਤ 'ਚ ਮਿਲਿਆ। ਜਿਸ ਨੂੰ ਬੁਰੀ ਤਰ੍ਹਾਂ ਨਾਲ ਨੋਚਿਆ ਹੋਇਆ ਸੀ ਅਤੇ ਪੂਰੇ ਸਰੀਰ 'ਤੇ ਜ਼ਖਮ ਮਿਲੇ।
ਨਿਆਂ ਲਈ ਸੜਕਾਂ 'ਤੇ ਉਤਰੇ ਸਨ ਲੋਕ
ਇਸ ਸ਼ਰਮਨਾਕ ਕਾਂਡ ਤੋਂ ਬਾਅਦ ਲੋਕ ਗੁੜੀਆ ਨੂੰ ਨਿਆਂ ਦਿਵਾਉਣ ਲਈ ਸੜਕਾਂ 'ਤੇ ਉਤਰ ਆਏ ਅਤੇ ਕਾਤਲਾਂ ਨੂੰ ਫਾਂਸੀ ਦੇਣ ਦੀ ਮੰਗ ਕੀਤੀ। ਰੋਸ ਸਵਰੂਪ ਸਥਾਨਕ ਲੋਕਾਂ ਸਮੇਤ ਸਮਾਜਿਕ ਸੰਗਠਨਾਂ ਨੇ ਬਾਜ਼ਾਰ ਬੰਦ ਕਰ ਕੇ ਪ੍ਰਦਰਸ਼ਨ ਕੀਤਾ ਸੀ। ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਜੁਲੂਸ ਵੀ ਕੱਢਿਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਗੁੜੀਆ ਨੂੰ ਉਦੋਂ ਨਿਆਂ ਮਿਲ ਸਕੇਗਾ, ਜਦੋਂ ਪੁਲਸ ਉਸ ਦੇ ਕਾਤਲਾਂ ਦਾ ਸੁਰਾਗ ਲੱਗਾ ਕੇ ਉਨ੍ਹਾਂ ਨੂੰ ਫਾਂਸੀ 'ਤੇ ਚੜ੍ਹਾ ਦਿੱਤਾ ਜਾਵੇਗਾ।


Related News