ਲੜਕੀ ਦੀ ਖਿੱਚਣ ਲੱਗਾ ਫੋਟੋ, ਵਿਰੋਧ ਕੀਤਾ ਤਾਂ ਜ਼ਬਰਦਸਤੀ ਬਾਈਕ 'ਤੇ ਲੱਗਾ ਬਿਠਾਉਣ

10/05/2017 4:52:05 PM

ਲਾਲਕੁੰਆਂ— ਖੇਤਰ ਦੀ ਇਕ ਲੜਕੀ ਨਾਲ ਵਿਅਕਤੀ ਸ਼ਰੇਆਮ ਛੇੜਛਾੜ ਕਰਨ ਲੱਗਾ। ਆਸਪਾਸ ਦੇ ਲੋਕਾਂ ਨੇ ਫੜ ਕੇ ਉਸ ਦੀ ਕੁੱਟਮਾਰ ਕਰ ਦਿੱਤੀ। ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਲੜਕੀ ਸਵੇਰੇ ਰੁਦਰਪੁਰ ਸਿਡਕੁਲ 'ਚ ਡਿਊਟੀ ਲਈ ਘਰ ਤੋਂ ਨਿਕਲੀ ਸੀ। ਇਸ ਵਿਚਕਾਰ ਬਾਈਕ ਸਵਾਰ ਵਿਅਕਤੀ ਉਸ ਦੇ ਨੇੜੇ ਆਇਆ ਅਤੇ ਫੋਟੋ ਖਿੱਚਣ ਲੱਗਾ। ਵਿਰੋਧ ਕਰਨ 'ਤੇ ਉਸ ਨੇ ਲੜਕੀ ਦਾ ਹੱਥ ਫੜ ਲਿਆ ਅਤੇ ਬਾਈਕ 'ਤੇ ਜ਼ਬਰਦਸਤੀ ਬਿਠਾਉਣ ਲੱਗਾ ਅਤੇ ਕਹਿਣ ਲੱਗਾ ਕਿ ਆ ਮੇਰੀ ਬਾਈਕ 'ਤੇ ਬੈਠ ਜਾ। ਲੜਕੀ ਦੇ ਵਿਰੋਧ ਕਰਨ ਅਤੇ ਸ਼ੌਰ ਮਚਾਉਣ 'ਤੇ ਆਸਪਾਸ ਦੇ ਲੋਕ ਵੀ ਮੌਕੇ 'ਤੇ ਪੁੱਜ ਗਏ। ਲੋਕਾਂ ਨੇ ਦੋਸ਼ੀ ਦੀ ਕੁੱਟਮਾਰ ਕੀਤੀ ਅਤੇ ਪੁਲਸ ਨੂੰ ਬੁਲਾ ਲਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।


Related News