ਮੋਦੀ ਦੇ ਖਿਲਾਫ UP ''ਚ ਮਹਾਗਠਬੰਧਨ!, BSP ਦੇ ਪੋਸਟਰ ''ਚ ਪਹਿਲੀ ਵਾਰ ਮਾਇਆ-ਅਖਿਲੇਸ਼ ਨਾਲ

08/22/2017 12:03:23 PM

ਨਵੀਂ ਦਿੱਲੀ — ਉੱਤਰ-ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਨੇ ਇਕ ਪੋਸਟਰ ਜਾਰੀ ਕੀਤਾ ਹੈ । ਇਸ ਪੋਸਟਰ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਦਰਅਸਲ ਇਹ ਪਹਿਲੀ ਵਾਰ ਮਾਇਆਵਤੀ ਅਤੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਦੀ ਫੋਟੋ ਨਾਲ-ਨਾਲ ਨਜ਼ਰ ਆ ਰਹੀ ਹੈ। ਬੀਐਸਪੀ ਨੇ ਇਹ ਪੋਸਟਰ ਆਪਣੇ ਆਫਿਸ਼ਲ ਅਕਾਊਂਟ ਤੋਂ ਟਵੀਟ ਕੀਤਾ ਹੈ। ਇਸ ਪੋਸਟਰ 'ਚ ਮਾਇਆ ਅਤੇ ਅਖਿਲੇਸ਼ ਦੇ ਇਲਾਵਾ ਆਰਜੇਡੀ ਨੇਤਾ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਬੇਟੇ ਤੇਜੱਸਵੀ ਯਾਦਵ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਨਾਲ ਜੇਡੀਯੂ ਦੇ ਬਾਗੀ ਨੇਤਾ ਸ਼ਰਦ ਯਾਦਵ ਵੀ ਹਨ। ਇਸ ਪੋਸਟਰ 'ਚ ਲਿਖਿਆ ਹੈ, 'ਸਮਾਜਿਕ ਨਿਆਂ ਦੇ ਸਮਰਥਨ 'ਚ PunjabKesariਵਿਰੋਧੀ ਇਕ ਹੋਣ।' ਹਾਲਾਂਕਿ ਬੀਐਸਪੀ ਹੁਣ ਇਸ ਤੋਂ ਮਨ੍ਹਾਂ ਕਰ ਰਹੀ ਹੈ।

ਇਸ ਪੋਸਟਰ ਨਾਲ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਦੇਸ਼ 'ਚ ਮੌਜੂਦਾ ਸਿਆਸਤ 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਖਿਲਾਫ ਵਿਰੋਧੀ ਇਕਜੁੱਟ ਹੋਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਦਰਅਸਲ 2014 ਤੋਂ ਬਾਅਦ ਦੇਸ਼ ਦੀ ਰਾਜਨੀਤੀ ਦਾ ਰੂਪ-ਰੰਗ ਬਦਲ ਗਿਆ ਹੈ। ਭਾਜਪਾ ਇਕ ਤੋਂ ਬਾਅਦ ਇਕ ਸੂਬੇ ਦੀ ਸਿਆਸੀ ਜੰਗ ਫਤਿਹ ਕਰਦੀ ਜਾ ਰਹੀ ਹੈ। ਇਸ ਲਈ ਰਾਜਨੀਤਕ ਦਲਾਂ ਦੇ ਸਾਹਮਣੇ ਆਪਣੇ ਵਜੂਦ ਨੂੰ ਬਚਾ ਕੇ ਰੱਖਣਾ ਸਭ ਤੋਂ ਵੱਡੀ ਚੁਣੌਤੀ ਹੈ। ਇਹ ਹੀ ਕਾਰਨ ਹੈ ਕਿ ਵਿਰੋਧੀ ਇਕ ਦੂਸਰੇ ਨਾਲ ਗੁੱਸਾ-ਗਿਲਾ ਛੱਡ ਕੇ ਇਕਜੁੱਟ ਹੋਣ ਦੀ ਪਹਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਦੱਸਣਯੋਗ ਹੈ ਕਿ ਬੀਐਸਪੀ ਸੁਪਰੀਮੋ ਮਾਇਆਵਤੀ ਨੇ ਹੁਣੇ ਜਿਹੇ ਹੀ ਸੰਸਦ ਦੇ ਮਾਨਸੂਨ ਇਜਲਾਸ 'ਚ ਦਲਿਤਾਂ ਦੇ ਮੁੱਦੇ 'ਤੇ ਬੋਲਣ ਤੋਂ ਰੋਕਣ ਦਾ ਦੋਸ਼ ਲਗਾਉਂਦੇ ਹੋਏ ਰਾਜਸਭਾ ਦੀ ਸਦੱਸਤਾ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਲਾਲੂ ਨੇ ਉਨ੍ਹਾਂ ਨੂੰ ਬਿਹਾਰ ਤੋਂ ਰਾਜਸਭਾ ਭੇਜਣ ਦੀ ਪੇਸ਼ਕਸ਼ ਕੀਤੀ ਸੀ । ਅਖਿਲੇਸ਼ ਨੇ ਵੀ ਇਕ ਬਿਆਨ 'ਚ ਕਿਹਾ ਸੀ ਕਿ,'ਮੈਂ ਹਮੇਸ਼ਾ ਮਾਇਆਵਤੀ ਨੂੰ ਇਕ ਰਿਸ਼ਤੇ ਦੇ ਤੌਰ 'ਤੇ ਸੰਬੋਧਿਤ ਕੀਤਾ ਹੈ ਤਾਂ ਲੋਕਾਂ ਨੂੰ ਲੱਗ ਸਕਦਾ ਹੈ ਕਿ ਕਿਤੇ ਅਸੀਂ ਬੀਐਸਪੀ ਨਾਲ ਗਠਬੰਧਨ ਨਾ ਕਰ ਲਈਏ। ਹਾਂ ਜੇਕਰ ਸਰਕਾਰ ਦੇ ਲਈ ਜ਼ਰੂਰਤ ਪਵੇਗੀ ਤਾਂ ਦੇਖਾਂਗੇ, ਕੋਈ ਨਹੀਂ ਚਾਹੇਗਾ ਕਿ ਰਾਸ਼ਟਰਪਤੀ ਸ਼ਾਸਨ ਹੋਵੇ ਬੀਜੇਪੀ ਰਿਮੋਟ ਕੰਟਰੋਲ ਦੇ ਨਾਲ ਉੱਤਰ ਪ੍ਰਦੇਸ਼ ਨੂੰ ਚਲਾਏ। ਇਸ ਤੋਂ ਚੰਗਾ ਹੋਵੇਗਾ ਕਿ ਐਸਪੀ ਅਤੇ ਬੀਐਸਪੀ ਨਾਲ ਮਿਲ ਕੇ ਸਰਕਾਰ ਬਣਾਉਣ। ਇਸ ਤਰ੍ਹਾਂ ਦਾ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੋਦੀ ਅਤੇ ਭਾਜਪਾ ਦੇ ਖਿਲਾਫ ਮਹਾਗਠਬੰਧਨ ਦੀ ਤਿਆਰੀ ਹੋ ਰਹੀ ਹੈ।

 


Related News