ਛੱਤੀਸਗੜ੍ਹ ''ਚ ਇਕ ਔਰਤ ਸਮੇਤ 5 ਮਾਓਵਾਦੀਆਂ ਨੇ ਕੀਤਾ ਆਤਮਸਮਰਪਣ

Friday, April 21, 2017 5:42 PM

ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ ''ਚ ਸ਼ੁੱਕਰਵਾਰ ਨੂੰ ਇਕ ਔਰਤ ਸਮੇਤ 5 ਮਾਓਵਾਦੀਆਂ ਨੇ ਆਤਮਸਮਰਪਣ ਕੀਤਾ। ਇਸ ਤੋਂ ਪਹਿਲਾਂ ਛੱਤੀਸਗੜ੍ਹ ''ਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਭੂਪੇਸ਼ ਬਘੇਲ ਨੇ ਦੋਸ਼ ਲਾਇਆ ਕਿ 2013 ''ਚ ਬਸਤਰ ''ਚ ਹੋਏ ਮਾਓਵਾਦੀ ਹਮਲੇ ''ਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਸਮੇਤ 28 ਲੋਕਾਂ ਦੀ ਮੌਤ ਦੇ ਪਿੱਛੇ ਪ੍ਰਦੇਸ਼ ਦੀ ਰਮਨ ਸਿੰਘ ਸਰਕਾਰ ਸੀ ਪਰ ਰਮਨ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜੇਕਰ ਭੂਪੇਸ਼ ਬਘੇਲ ਕੋਲ ਸਬੂਤ ਹਨ ਤਾਂ ਉਹ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ ਸਹੁੰ ਪੱਤਰ ਦੇਣ, ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!