ਮੁਗਲ ਰੋਡ ''ਤੇ ਮੌਸਮ ਦੀ ਹੋਈ ਪਹਿਲੀ ਬਰਫਬਾਰੀ

10/15/2017 3:56:17 AM

ਪੁੰਛ — ਪੁੰਛ ਅਤੇ ਰਾਜੌਰੀ ਜ਼ਿਲਿਆਂ ਨੂੰ ਕਸ਼ਮੀਰ ਵਾਦੀ ਨਾਲ ਜੋੜਨ ਵਾਲੀ ਇਤਿਹਾਸਿਕ ਮੁਗਲ ਰੋਡ 'ਤੇ ਸ਼ੁੱਕਰਵਾਰ ਰਾਤ ਦੇਰ ਗਏ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਇਸ ਕਾਰਨ ਸੜਕ 'ਤੇ ਕੁਝ ਸਮੇਂ ਲਈ ਮੋਟਰ ਗੱਡੀਆਂ ਦੀ ਆਵਾਜਾਈ ਰੁਕ ਗਈ। ਇਲਾਕੇ 'ਚ ਆਏ ਹੋਏ ਸੈਲਾਨੀਆਂ ਦੇ ਚਿਹਰੇ ਖਿੜ ਉਠੇ। ਉਨ੍ਹਾਂ ਮੌਸਮ ਦੀ ਪਹਿਲੀ ਬਰਫਬਾਰੀ ਦਾ ਆਨੰਦ ਲਿਆ। ਇਸ ਬਰਫਬਾਰੀ ਕਾਰਨ ਅਚਾਨਕ ਹੀ ਠੰਡ ਵਿਚ ਵੀ ਭਾਰੀ ਵਾਧਾ ਹੋ ਗਿਆ।


Related News