ਪਾਕਿ ਦੀ ਇਕ ਹੋਰ ਘਿਣੌਨੀ ਹਰਕਤ, ਸਨਾਈਪਰ ਸ਼ਾਟ ਨਾਲ ਜਵਾਨ ਸ਼ਹੀਦ

Tuesday, April 18, 2017 9:03 AM

ਸ਼੍ਰੀਨਗਰ— ਸੋਮਵਾਰ ਨੂੰ ਪਾਕਿਸਤਾਨ ਨੌਸ਼ਹਿਰਾ ਦੇ ਲਾਮ ਸੈਕਟਰ ''ਚ ਐੱਲ. ਓ. ਸੀ. ''ਤੇ ਗੋਲੀਬਾਰੀ ਕੀਤੀ। ਭਾਰਤੀ ਫੌਜ ਨੇ ਇਸ ਦਾ ਮੂੰਹ-ਤੋੜ ਜਵਾਬ ਵੀ ਦਿੱਤਾ। ਉੱਥੇ ਦੂਜੇ ਪਾਸੇ ਅੱਜ (ਮੰਗਲਵਾਰ) ਨੂੰ ਪਾਕਿ ਫੌਜ ਦੇ ਸ਼ਾਰਪ ਸ਼ੂਟਰ ਨੇ ਸਨਾਈਪਰ ਰਾਈਫਲ ਨਾਲ ਪੁੰਛ ਦੇ ਮੇਂਢਰ ਇਲਾਕੇ ''ਚ ਤਾਇਨਾਤ ਭਾਰਤੀ ਫੌਜ ਦੇ ਇਕ ਜਵਾਨ ਨੂੰ ਗੋਲੀ ਮਾਰ ਦਿੱਤੀ।
ਖਬਰ ਮੁਤਾਬਕ ਭਾਰਤੀ ਜਵਾਨ ਗੋਲੀ ਲੱਗਣ ਨਾਲ ਮੌਕੇ ''ਤੇ ਹੀ ਸ਼ਹੀਦ ਹੋ ਗਿਆ। ਸ਼ਹੀਦ ਹੋਇਆ ਜਵਾਨ ਮਨਮੋਹਨ ਬੁਧਾਨੀ ਉਤਰਾਖੰਡ ਦੇ ਪਿੰਡ ਅਵਲਕੋਟ ਕੋਟਾਬਾਘ ਦਾ ਰਹਿਣ ਵਾਲਾ ਸੀ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!