ਅਪਹਾਜ ਬੱਚਿਆਂ ਦੇ ਸਕੂਲ ''ਚ ਲੱਗੀ ਅੱਗ, 120 ਜ਼ਿੰਦਗੀਆਂ ਸੁਰੱਖਿਅਤ

04/28/2017 4:33:33 PM

ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਇੰਦਰਾਪੁਰਮ ਇਲਾਕੇ ''ਚ ਸ਼ੁੱਕਰਵਾਰ ਦੀ ਸਵੇਰ ਅਪਾਹਜ ਬੱਚਿਆਂ ਦੇ ਸਕੂਲ ''ਚ ਅੱਗ ਲੱਗ ਗਈ। ਘਟਨਾ ਦੇ ਸਮੇਂ ਸਕੂਲ ''ਚ 120 ਬੱਚੇ ਮੌਜੂਦ ਸਨ। ਹਾਦਸੇ ''ਚ ਕਿਸੇ ਦੇ ਹਤਾਹਤ ਹੋਣ ਦੀ ਕੋਈ ਸੂਚਨਾ ਨਹੀਂ ਹੈ। ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਅਜੇ ਕੁਮਾਰ ਸ਼ਰਮਾ ਅਨੁਸਾਰ ਇੰਦਰਾਪੁਰਮ ਦੇ ਗਿਆਨ ਖੰਡ ਸਥਿਤ ਵੈਲਵਿੰਗ ਇੰਸਟੀਚਿਊਟ ''ਚ ਸਵੇਰੇ ਕਰੀਬ 11 ਵਜੇ ਇਕ ਕਮਰੇ ''ਚ ਅੱਗ ਲੱਗ ਗਈ। ਇਸ ਦੀ ਸੂਚਨਾ ਸਕੂਲ ਦੇ ਪ੍ਰਬੰਧਨ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ।
ਫਾਇਰ ਬ੍ਰਿਗੇਡ ਦੀ ਟੀਮ ਨੇ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ''ਤੇ ਕਾਬੂ ਪਾ ਲਿਆ। ਘਟਨਾ ਦੇ ਸਮੇਂ ਸਕੂਲ ''ਚ ਕਰੀਬ 120 ਬੱਚੇ ਮੌਜੂਦ ਸਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਟੀ ਅਤੇ ਮੁੱਖ ਫਾਇਰ ਬ੍ਰਿਗੇਡ ਅਧਿਕਾਰੀ ਅਜੇ ਸ਼ਰਮਾ ਵੀ ਮੌਕੇ ''ਤੇ ਮੌਜੂਦ ਸਨ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਸਾਰੇ ਬੱਚਿਆਂ ਨੂੰ ਬਾਹਰ ਕੱਢਿਆ। ਇਸ ਘਟਨਾ ''ਚ ਇਕ ਬੱਚੀ ਦੇ ਬੇਹੋਸ਼ ਹੋਣ ਦੀ ਸੂਚਨਾ ਹੈ। ਅੱਗ ਲੱਗਣ ਦਾ ਕਾਰਨ ਬਿਜਲੀ ਦੇ ਮੀਟਰ ''ਚ ਸ਼ਾਰਟ ਸਰਕਿਟ ਦੱਸਿਆ ਜਾ ਰਿਹਾ ਹੈ।


Disha

News Editor

Related News