ਮੱਧ ਪ੍ਰਦੇਸ਼ : ਛਿੰਦਵਾੜਾ ''ਚ ਸਹਿਕਾਰੀ ਸੁਸਾਇਟੀ ਸੈਂਟਰ '' ਲੱਗੀ ਅੱਗ, 25 ਲੋਕਾਂ ਦੀ ਮੌਤ

Friday, April 21, 2017 10:44 PM

ਛਿੰਦਵਾੜਾ— ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ''ਚ ਇਕ ਵੱਡਾ ਹਾਦਸਾ ਹੋ ਗਿਆ। ਇਥੇ ਰਾਸ਼ਨ ਵੰਡਣ ਵਾਲੀ ਇਕ ਸਹਿਕਾਰੀ ਸੁਸਾਇਟੀ ਸੈਂਟਰ ''ਚ ਅੱਗ ਲੱਗਣ ਨਾਲ 25 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੈਰੋਸੀਨ ਵੰਡਣ ਦੇ ਦੌਰਾਨ ਹੋਇਆ। ਮ੍ਰਿਤਕਾਂ ਦੀ ਗਿਣਤੀ ਬਾਰੇ ਹਾਲੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਮਿਲੀ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਗਿਣਤੀ 25 ਤੋਂ ਜ਼ਿਆਦਾ ਵੀ ਹੋ ਸਕਦੀ ਹੈ। ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਲਈ ਮੁਆਵਜ਼ੇ ਦਾ ਵੀ ਐਲਾਨ ਕਰ ਦਿੱਤਾ ਹੈ।

ਮਿਲੀ ਜਾਣਕਾਰੀ ਮੁਤਾਬਕ ਬਾਰਗੀ ਸਹਿਕਾਰੀ ਸੁਸਾਇਟੀ ਸੈਂਟਰ ''ਚ ਸ਼ੁੱਕਰਵਾਰ ਨੂੰ ਕੈਰੋਸੀਨ ਵੰਡਿਆ ਜਾ ਰਿਹਾ ਸੀ। ਰਾਸ਼ਨ ਲੈਣ ਸੈਂਕੜੇ ਲੋਕ ਆਏ ਹੋਏ ਸਨ, ਜਦਕਿ ਕਮਰੇ ਦੇ ਅੰਦਰ ਕਰੀਬ 36 ਲੋਕ ਮੌਜੂਦ ਸਨ। ਇਸੇ ਦੌਰਾਨ ਕੈਰੋਸੀਨ ''ਚ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕੋਈ ਬਾਹਰ ਨਿਕਲਦਾ ਅੱਗ ਪੂਰੇ ਕਮਰੇ ''ਚ ਫੈਲ ਗਈ। ਇਸ ਦੌਰਾਨ ਮਚੀ ਹਫੜਾ-ਦਫੜੀ ''ਚ ਲੋਕ ਕਮਰੇ ''ਚੋਂ ਬਾਹਰ ਵੀ ਨਹੀਂ ਨਿਕਲ ਸਕੇ। ਦੱਸਿਆ ਜਾ ਰਿਹਾ ਹੈ ਕਿ ਅੱਗ ਸਿਗਰਟ ਜਾਂ ਬੀੜੀ ਕਾਰਨ ਲੱਗੀ ਸੀ। ਕਮਰੇ ''ਚ ਅਨਾਜ ਦੀਆਂ ਬੋਰੀਆਂ ਵੀ ਸਨ, ਜਿਸ ਕਾਰਨ ਅੱਗ ਹੋਰ ਫੈਲ ਗਈ।

ਹਾਦਸੇ ਦੇ ਬਾਅਦ ਜ਼ਿਲਾ ਪ੍ਰਧਾਨ ਗੌਰੀਸ਼ੰਕਰ ਬਿਸੇਨ ਨੇ ਮੁਆਵਜ਼ੇ ਦਾ ਐਲਾਨ ਕੀਤਾ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 4-4 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਤੇ ਜ਼ਖਮੀਆਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!