ਵਾਰਾਣਸੀ ਦੇ ਜੇ.ਐੱਚ.ਵੀ. ਮਾਲ ''ਚ ਲੱਗੀ ਅੱਗ

10/20/2017 11:33:37 PM

ਵਾਰਾਣਸੀ— ਵਾਰਾਣਸੀ 'ਚ ਛਾਉਣੀ ਖੇਤਰ ਦੇ ਜੇ.ਐੱਚ.ਵੀ. ਮਾਲ 'ਚ ਕੱਪੜੇ ਤੇ ਬੁੱਟਾਂ ਵਾਲੇ ਸ਼ੋ ਰੂਮ 'ਚ ਸ਼ੁੱਕਰਵਾਰ ਦੀ ਸ਼ਾਮ ਨੂੰ ਅੱਗ ਲੱਗ ਗਈ। ਅੱਗ ਸ਼ੁੱਕਰਵਾਰ ਰਾਤ ਕਰੀਬ 8 ਵਜੇ ਲੱਗੀ ਤੇ ਅੱਗ ਲੱਗਣ ਕਾਰਨ ਮਾਲ 'ਚ ਭਾਜੜ ਮਚ ਗਈ। ਕੁਝ ਹੀ ਸਮੇਂ 'ਚ ਧੁੰਆ ਪੂਰੇ ਮਾਲ 'ਚ ਫੈਲ ਗਿਆ। ਸਿਨੇਮਾ ਘਰਾਂ 'ਚੋਂ ਵੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅੱਗ ਲੱਗਣ ਦੇ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ।

ਪੁਲਸ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਮਾਲ 'ਚੋਂ ਲੋਕਾਂ ਨੂੰ ਸੁਰੱਅਿਤ ਬਾਹਰ ਕੱਢਿਆ ਤੇ ਬਾਅਦ 'ਚ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਕਰੀਬ 2 ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ। ਪੁਲਸ ਨੇ ਦੱਸਿਆ ਕਿ ਮਾਲ 'ਚ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਸੀ।


Related News