ਸੇਜਲ ਅੱਖਾਂ ਨਾਲ ਸ਼ਹੀਦ ਇਮਰਾਨ ਨੂੰ ਦਿੱਤੀ ਅੰਤਿਮ ਵਿਦਾਇਗੀ

11/19/2017 9:43:38 AM

ਊਧਮਪੁਰ — ਅਲ ਕਾਇਦਾ ਸੰਗਠਨ ਅੰਸਰ-ਉਲ-ਗਜਵਾ ਦੇ ਖਤਰਨਾਕ ਅੱਤਵਾਦੀ ਮੁਗੀਸ ਅਹਿਮਦ ਨੂੰ ਜ਼ਿੰਦਾ ਫੜਨ ਦੇ ਯਤਨਾਂ ਦੌਰਾਨ ਅੱਤਵਾਦੀ ਹਮਲੇ ਵਿਚ ਜੰਮੂ-ਕਸ਼ਮੀਰ ਪੁਲਸ ਦੇ ਇਕ ਸਬ ਇੰਸਪੈਕਟਰ ਇਮਰਾਨ ਪੁੱਤਰ ਅਬਦੁੱਲ ਲਤੀਫ ਵਾਸੀ ਬਸੰਤਗੜ੍ਹ ਸ਼ਹੀਦ ਹੋ ਗਏ। 
ਜ਼ਿਲਾ ਪੁਲਸ ਲਾਈਨ ਵਿਚ ਸ਼ਨੀਵਾਰ ਸਵੇਰੇ ਤਿਰੰਗੇ ਵਿਚ ਲਪੇਟੀ ਉਨ੍ਹਾਂ ਦੀ ਮ੍ਰਿਤਕ ਦੇਹ ਪੁੱਜੀ। ਉਥੇ ਵੱਖ-ਵੱਖ ਪੁਲਸ ਅਧਿਕਾਰੀਆਂ, ਮੰਤਰੀਆਂ, ਆਗੂਆਂ, ਸਮਾਜ ਸੇਵਕਾਂ ਅਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਸੇਜਲ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਸ ਤੋਂ ਬਾਅਦ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸਪੁਰਦ-ਏ-ਖਾਕ ਲਈ ਉਨ੍ਹਾਂ ਦੇ ਜੱਦੀ ਪਿੰਡ ਬਸੰਤਗੜ੍ਹ ਭੇਜਿਆ ਗਿਆ।
ਸ਼ਰਧਾਂਜਲੀ ਦੇਣ ਵਾਲਿਆਂ ਵਿਚ ਸੂਬੇ ਦੇ ਉੱਪ ਮੁੱਖ ਮੰਤਰੀ ਡਾ. ਨਿਰਮਲ ਸਿੰਘ, ਪੀ.  ਡਬਲਯੂ. ਡੀ. ਮੰਤਰੀ ਨਈਮ ਅਖਤਰ,  ਸਨਅਤ ਮੰਤਰੀ ਚੰਦਰ ਪ੍ਰਕਾਸ਼, ਮੁੱਖ ਸਕੱਤਰ ਬੀ. ਵੀ. ਵਿਆਸ, ਊਧਮਪੁਰ ਦੇ ਡਿਪਟੀ ਕਮਿਸ਼ਨਰ ਰਵਿੰਦਰ ਕੁਮਾਰ, ਭਾਜਪਾ ਦੇ ਸੂਬਾਈ ਪ੍ਰਧਾਨ ਸਤ ਸ਼ਰਮਾ ਅਤੇ ਹੋਰ ਚੋਟੀ ਦੇ ਸਿਵਲ ਤੇ ਪੁਲਸ ਅਧਿਕਾਰੀ ਮੌਜੂਦ ਸਨ।


Related News