ਫਾਰੂਖ ਨੇ ਕਿਹਾ, ''ਮੈ ਕਿਹੜਾ ਮਨਾ ਕੀਤਾ ਹਾ, ਜਾਓ ਕਰ ਲਓ ਪੀ. ਓ. ਕੇ. 'ਤੇ ਕਬਜ਼ਾ

11/18/2017 5:18:11 PM

ਸ਼੍ਰੀਨਗਰ— ਨੈਸ਼ਨਲ ਕਾਨਫਰੰਸ ਪ੍ਰਧਾਨ ਡਾ. ਫਾਰੂਖ ਅਬਦੁੱਲਾ ਆਪਣੇ ਵਿਵਾਦਿਤ ਬਿਆਨਾਂ ਨਾਲ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਨਾਲ ਹੀ ਉਨ੍ਹਾਂ ਨੇ ਇਕ ਹੋਰ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ, ''ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ, 'ਤੁਸੀਂ ਪਹਿਲਾਂ ਇਕ ਪਾਕਿਸਤਾਨ ਬਣਾਇਆ ਹੁਣ ਹੋਰ ਕਿੰਨੇ ਪਾਕਿਸਤਾਨ ਬਣਾਓਗੇ। ਭਾਰਤ ਨੂੰ ਹੋਰ ਕਿੰਨੇ ਹਿੱਸਿਆਂ 'ਚ ਵੰਡੋਗੇ। ਜਿਸ ਕਰਕੇ ਫਾਰੂਖ ਅਬਦੁੱਲਾ ਨੇ ਬੋਲਿਆ,''ਮੈਂ ਹੁਣ ਵੀ ਕਹਿ ਰਿਹਾ ਹਾਂ ਕਿ ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ ਹੈ। ਪਾਕਿਸਤਾਨ ਨੇ ਕੀ ਚੂੜੀਆਂ ਪਾਈਆਂ ਹੋਈਆਂ ਹਨ? ਉਨ੍ਹਾਂ ਕੋਲ ਵੀ ਪਰਮਾਣੂ ਬੰਬ ਹਨ। ਕੀ ਤੁਸੀਂ ਸਾਨੂੰ ਲੋਕਾਂ ਨੂੰ ਮਰਵਾਉਂਣਾ ਚਾਹੁੰਦੇ ਹੋ?
ਫਾਰੂਖ ਅਬਦੁੱਲਾ ਪਿਛਲੇ ਕੁਝ ਦਿਨਾਂ ਤੋਂ ਉਲਟੇ-ਸਿੱਧੇ ਬਿਆਨ ਦੇ ਰਹੇ ਹਨ। ਉਹ ਰੈਲੀਆਂ 'ਚ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ ਹੈ। ਫਾਰੂਖ ਨੇ ਕਿਹਾ, ਤੁਸੀਂ ਲੋਕ ਮਹਿਲਾਂ 'ਚ ਬੈਠੇ ਹੋ। ਉਨ੍ਹਾਂ ਲੋਕਾਂ ਬਾਰੇ ਸੋਚੋ, ਜੋ ਬਾਰਡਰ 'ਤੇ ਰਹਿੰਦੇ ਹਨ ਅਤੇ ਜਿਨ੍ਹਾਂ 'ਤੇ ਹਰ ਰੋਜ ਬੰਬ ਡਿੱਗਦੇ ਹਨ। ਅਬੁਦੱਲਾ ਨੇ ਕਿਹਾ ਹੈ ਕਿ ਅੱਜ ਕੱਲ ਲੋਕ ਮੇਰੇ ਬਿਆਨ ਨਾਲ ਘਬਰਾਏ ਹੋਏ ਹਨ ਅਤੇ ਮੇਰੇ ਪੁੱਤਲੇ ਸਾੜ ਰਹੇ ਹਨ। ਜਦੋਂ ਕਾਰਗਿਲ ਦੀ ਜੰਗ ਹੋਈ ਉਸ ਸਮੇਂ ਦੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਅਸੀਂ ਲੋਕ ਐੈੱਲ. ਓ. ਸੀ. ਨੂੰ ਕ੍ਰਾਸ ਨਹੀਂ ਕਰਨਗੇ। ਫਾਰੂਖ ਨੇ ਕਿਹਾ ਹੈ ਕਿ ਨੈਸ਼ਨਲ ਕਾਨਫਰੰਸ ਨੇ ਕਦੋਂ ਮਨਾ ਕੀਤਾ ਕਿ ਬੰਦੂਕ ਲੈ ਕੇ ਜਾਓ ਅਤੇ ਕਰ ਲਓ ਪੀ. ਓ. ਕੇ. 'ਤੇ ਕਬਜ਼ਾ। ਨਿਸ਼ਾਨੇ ਕੱਸਦੇ ਹੋਏ ਉਨ੍ਹਾਂ ਨੇ ਕਿਹਾ ਹੈ , ਉੱਥੇ ਜਾਣਗੇ ਨਹੀਂ ਕੇਵਲ ਗੱਲਾਂ ਹੀ ਕਰਨਗੇ ਕਿ ਕਸ਼ਮੀਰ ਸਾਡਾ ਹੈ।


Related News