ਫਾਰੂਕ ਦੇ ਸਮਰਥਨ ''ਚ ਉਤਰੇ ਖੁਰਸ਼ੀਦ, ਕਿਹਾ-ਉਹ ਡਾਕਟਰ ਨੇ ਮਰਹਮ ਲਗਾਉਦੇ ਹਨ ਪਰ...

11/18/2017 9:52:53 PM

ਸ਼੍ਰੀਨਗਰ— ਪਾਕਿਸਤਾਨ ਆਕੂਪਾਇਡ ਕਸ਼ਮੀਰ ਨੂੰ ਲੈ ਕੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਵਿਵਾਦਿਤ ਬਿਆਨ ਦਾ ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਨੇ ਇਸ਼ਾਰਿਆਂ-ਇਸ਼ਾਰਿਆਂ 'ਚ ਸਮਰਥਨ ਕੀਤਾ ਹੈ। ਖੁਰਸ਼ੀਦ ਨੇ ਕਿਹਾ ਕਿ ਫਾਰੂਕ ਅਬਦੁੱਲਾ ਇਕ ਡਾਕਟਰ ਹਨ, ਉਹ ਮਰਹਮ ਲਗਾਉਦੇ ਹਨ ਪਰ ਕਦੇ-ਕਦੇ ਮਰਹਮ ਲਗਾਉਣ ਨਾਲ ਜਲਨ ਹੁੰਦੀ ਹੈ ਫਿਰ ਕੁੱਝ ਦੇਰ ਬਾਅਦ ਸੱਟ ਠੀਕ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸੰਵਾਦ ਹੈ, ਇਸ ਦਾ ਸਮਰਥਨ ਕਰਨ ਦੀ ਲੋੜ ਨਹੀਂ ਹੈ।
ਦੱਸ ਦਈਏ ਕਿ ਫਾਰੂਕ ਅਬਦੁੱਲਾ ਨੇ ਕਿਹਾ ਸੀ ਕਿ ਤੁਸੀਂ ਇਕ ਪਾਕਿਸਤਾਨ ਬਣਾਇਆ ਹੈ ਅਤੇ ਕਿੰਨਾ ਪਾਕਿਸਤਾਨ ਬਣਾਉਗੇ? ਇਸ ਦੇਸ਼ ਦੇ ਕਿੰਨੇ ਟੁਕੜੇ ਕਰੋਗੇ? ਉਸ ਨੇ ਕਿਹਾ ਕਿ ਪੀ. ਓ. ਕੇ. ਪਾਕਿਸਤਾਨ ਦਾ ਹਿੱਸਾ ਹੈ 'ਕੀ ਉਨ੍ਹਾਂ ਨੇ ਚੂੜੀਆਂ ਪਾ ਰੱਖੀਆਂ ਹਨ? ਉਨ੍ਹਾਂ ਕੋਲ ਵੀ ਐਟਮ ਬੰਬ ਹੈ। ਤੁਸੀਂ ਕੀ ਚਾਹੁੰਦੇ ਹੋ ਕਿ ਉਹ ਸਾਨੂੰ ਮਾਰ ਦੇਣ?'


Related News