ਸਟੇਡੀਅਮ ''ਚ ਲੱਗਾ ਝੂਟਾ ਟੁੱਟਣ ਨਾਲ 2 ਲੜਕੀਆਂ ਜ਼ਖਮੀ, ਇਕ ਦੀ ਟੁੱਟੀਆਂ ਉਂਗਲੀਆਂ

08/16/2017 11:58:47 AM

ਦਦਲਾਨਾ— ਮਹਾਰਾਣਾ ਪ੍ਰਤਾਪ ਸਟੇਡੀਅਮ ਦਦਲਾਨਾ 'ਚ ਝੂਟੇ ਤੋਂ ਡਿੱਗਣ ਨਾਲ ਦੋ ਲੜਕੀਆਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਜ਼ਖਮੀ ਹੋਈ ਲੜਕੀਆਂ ਨੂੰ ਪਾਨੀਪਤ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੇ ਬਾਅਦ ਇਕ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੂਜੀ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਆਈ.ਸੀ.ਯੂ 'ਚ ਭਰਤੀ ਕਰਕੇ ਆਪਰੇਸ਼ਨ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਹੈ ਅਤੇ ਠੇਕੇਦਾਰ 'ਤੇ ਕਾਰਵਾਈ ਦੀ ਮੰੰਗ ਕੀਤੀ ਹੈ। 
ਮਿਲੀ ਜਾਣਕਾਰੀ ਮੁਤਾਬਕ ਮਹਾਰਾਣਾ ਪ੍ਰਤਾਪ ਸਟੇਡੀਅਮ 'ਚ ਆਰਾਮ ਸ਼ਾਲਾ ਦਾ ਨਿਰਮਾਣ ਕੰਮ ਚਲਾ ਰਿਹਾ ਸੀ, ਜਿਸ 'ਚ ਠੇਕੇਦਾਰ ਵੱਲੋਂ ਝੂਟਾ ਵੀ ਲਗਾਇਆ ਗਿਆ ਹੈ। ਐਤਵਾਰ ਰਾਤ ਨੂੰ ਪ੍ਰਾਚੀ 11 ਸਾਲਾ ਅਤੇ ਦੀਪਾ 17 ਸਾਲਾ ਸਟੇਡੀਅਮ 'ਚ ਲੱਗੇ ਝੂਟੇ 'ਤੇ ਝੂਟਾ ਲੈ ਰਹੀਆਂ ਸਨ, ਅਚਾਨਕ ਝੂਟੇ 'ਚ ਲੱਗਾ ਕੜਾ ਟੁੱਟਣ ਨਾਲ ਉਸ ਦੀ ਲਪੇਟ 'ਚ ਆ ਗਈ ਅਤੇ ਦੀਪਾ ਵੀ ਜ਼ਖਮੀ ਹੋ ਗਈ। ਜਿਸ ਨੂੰ ਇਲਾਜ ਲਈ ਪਾਨੀਪਤ ਦੇ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਪ੍ਰਾਚੀ ਦਾ ਇਲਾਜ ਚੱਲ ਰਿਹਾ ਹੈ। ਇਸ ਨਾਲ ਪ੍ਰਾਚੀ ਦੇ ਪੈਰਾਂ ਦਾ ਅੰਗੂਠਾ ਅਤੇ ਉਂਗਲੀਆਂ ਟੁੱਟ ਗਈਆਂ ਹਨ। ਜਿਸ ਕਾਰਨ ਪਰਿਵਾਰਕ ਮੈਂਬਰਾਂ ਨੇ ਠੇਕੇਦਾਰ ਖਿਲਾਫ ਗੁੱਸਾ ਪ੍ਰਗਟ ਕੀਤਾ ਹੈ। ਠੇਕੇਦਾਰ 'ਤੇ ਖਰਾਬ ਸਮੱਗਰੀ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਠੇਕੇਦਾ ਨੇ ਝੂਟਿਆਂ 'ਚ ਖਰਾਬ ਸਮੱਗਰੀ ਦੀ ਵਰਤੋਂ ਕੀਤੀ ਹੈ। ਜਿਸ ਕਾਰਨ ਸਾਡੀ ਲੜਕੀਆਂ ਜ਼ਖਮੀ ਹੋਈਆਂ ਹਨ। ਪਰਿਵਾਰਕ ਮੈਂਬਰਾਂ ਨੇ ਠੇਕੇਦਾਰ ਦੀ ਸ਼ਿਕਾਇਤ ਬੋਹਲੀ ਚੌਕੀ 'ਚ ਦੇ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


Related News