ਈਦ ਮਨਾਉਣ ਮਾਸੜ ਘਰ ਪੁੱਜੇ ਦੋ ਭਰਾਵਾਂ 'ਤੇ ਹਮਲਾ, ਗੰਭੀਰ ਜ਼ਖਮੀ

06/26/2017 4:53:16 PM


ਬਾਜਪੁਰ— ਪਿੰਡ ਪੰਚਾਇਤ ਬਰਹੈਨੀ 'ਚ ਮਾਸੜ ਦੇ ਘਰ ਈਦ ਮਨਾਉਣ ਪੁੱਜੇ ਦੋ ਵਿਅਕਤੀਆਂ ਨੂੰ ਪੁਰਾਣੀ ਦੁਸ਼ਮਣੀ ਦੇ ਚੱਲਦੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ 'ਚ ਜ਼ਖਮੀ ਦੋਨਾਂ ਨੂੰ ਹਾਇਰ ਸੈਂਟਰ ਰੈਫਰ ਕੀਤਾ ਗਿਆ ਹੈ। ਦਡਿਆਲ ਰਾਮਪੁਰ ਵਾਸੀ ਦੋ ਸਕੇ ਭਰਾ ਬਰਹੈਨੀ 'ਚ ਮਾਸੜ ਮੁਸਤਾਕ ਅਹਿਮਦ ਦੇ ਘਰ ਈਦ ਮਨਾਉਣ ਆਏ ਸੀ। ਦੱਸਿਆ ਜਾ ਰਿਹਾ ਹੈ ਕਿ ਆਸਿਫ ਅਤੇ ਜਮੀਲ ਅਹਿਮਦ ਪੁੱਤਰ ਪੀਰ ਬਕਸ਼ 'ਤੇ ਕੁਝ ਲੋਕਾਂ ਨੇ ਪੁਰਾਣੀ ਦੁਸ਼ਮਣੀ ਦੇ ਚੱਲਦੇ ਹਮਲਾ ਕਰ ਦਿੱਤਾ। ਇਸ ਨਾਲ ਦੋਨੋਂ ਗੰਭੀਰ ਜ਼ਖਮੀ ਹੋ ਗਏ। ਘਟਨਾ ਦਾ ਪਤਾ ਚੱਲਦੇ ਹੀ ਰਾਮਪੁਰ ਦੇ ਲੋਕ ਬਾਜਪੁਰ ਪੁੱਜੇ। ਇਸ ਦੇ ਚਲਦੇ ਪਿੰਡ 'ਚ ਤਨਾਅ ਦੀ ਸਥਿਤੀ ਬਣੀ ਹੋਈ ਹੈ। ਮੌਕੇ 'ਤੇ ਪੁੱਜੀ ਪੁਲਸ ਨੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਹੈ। ਪੁਲਸ ਦੋਸ਼ੀਆਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਪੂਰਾ ਮਾਮਲਾ ਦੁਸ਼ਮਣੀ ਦਾ ਦੱਸਿਆ ਹੈ।


Related News