''ਗੁੜੀਆ'' ਨੂੰ ਇਨਸਾਫ ਦਿਵਾਉਣ ਲਈ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਨਗੇ ਦੁਸ਼ਯੰਤ ਚੌਟਾਲਾ

12/10/2017 7:25:18 PM

ਹਿਸਾਰ— ਉਕਲਾਨਾ ਦੀ ਗੁੜੀਆ ਦੇ ਘਰ ਸੋਗ ਪ੍ਰਗਟਾਉਣ ਦੇ ਲਈ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਤੇ ਕਿਹਾ ਕਿ ਪਰਿਵਾਰ ਨੂੰ ਨਿਆਂ ਦਿਵਾਉਣ ਲਈ ਉਹ ਹਰ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹੈਵਾਨਾਂ ਨੇ ਗੁੜੀਆਂ ਨੂੰ ਮੌਤ ਦੀ ਨੀਂਦ ਸੁਲਾਇਆ ਹੈ, ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਨ੍ਹਾਂ ਦੀ ਫਾਂਸੀ ਪੁਖਤਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਕੇਂਦਰੀ ਮੰਤਰੀ ਰਾਜਨਾਥ ਸਿੰਘ ਨਾਲ ਵੀ ਮਿਲਣਗੇ ਤੇ ਸਖਤ ਕਾਨੂੰਨ ਬਣਾਉਣ ਦੀ ਗੱਲ ਕਰਨਗੇ ਤਾਂ ਕਿ ਭਵਿੱਖ 'ਚ ਕਿਸੇ ਹੋਰ ਬੱਚੀ ਨੂੰ ਆਪਣੀ ਜਾਨ ਨਾ ਗੁਆਉਣੀ ਪਵੇ।
ਉਨ੍ਹਾਂ ਕਿਹਾ ਕਿ ਦੇਸ਼ ਤੇ ਪ੍ਰਦੇਸ਼ 'ਚ ਬੇਟੀ ਬਚਾਓ ਦਾ ਨਾਅਰਾ ਦੇਣ ਵਾਲੀ ਭਾਜਪਾ ਸਰਕਾਰ ਬੇਟੀਆਂ ਨੂੰ ਸੁਰੱਖਿਅਤ ਕਰਨ 'ਚ ਪੂਰੀ ਤਰ੍ਹਾਂ ਅਸਫਲ ਸਾਬਿਤ ਹੋ ਰਹੀ ਹੈ, ਦੇਸ਼ ਦੀਆਂ ਔਰਤਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਘਟਨਾ ਨੂੰ 24 ਘੰਟੇ ਹੋ ਚੁੱਕੇ ਹਨ, ਇਸ ਦੇ ਬਾਅਦ ਵੀ ਪੁਲਸ ਕਾਤਲਾਂ ਤੱਕ ਪਹੁੰਚਣ 'ਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਗਲੇ 48 ਘੰਟਿਆਂ 'ਚ ਗੁੜੀਆ ਦੇ ਕਾਤਲ ਨਾਲ ਫੜੇ ਗਏ ਤਾਂ ਸਰਕਾਰ ਦੇ ਖਿਲਾਫ ਅੰਦੋਲਨ ਛੇੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁੜੀਆ ਉਨ੍ਹਾਂ ਦੀ ਬੇਟੀ ਵਰਗੀ ਸੀ ਤੇ ਇਸ ਬੇਟੀ ਦੇ ਪਰਿਵਾਰ ਨੂੰ ਹਰ ਕੀਮਤ 'ਤੇ ਨਿਆਂ ਦਿਵਾਇਆ ਜਾਵੇਗਾ।


Related News