ਖੇਤਾਂ ''ਚ ਪਾਣੀ ਲਗਾਉਣ ਗਏ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ

06/22/2017 5:43:17 PM

ਫਤਿਹਾਬਾਦ— ਭੂਨਾ ਖੰਡ ਦੇ ਪਿੰਡ ਭਾਟੂ 'ਚ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਸੂਬੇ ਸਿੰਘ ਦੱਸਿਆ ਗਿਆ ਹੈ। ਜਾਣਕਾਰੀ ਮੁਤਾਬਕ ਭਾਟੂ ਵਾਸੀ ਸੂਬੇ ਸਿੰਘ ਆਪਣੇ ਖੇਤ 'ਚ ਪਾਣੀ ਲਗਾਉਣ ਗਿਆ ਸੀ। ਜਿਸ ਤਰ੍ਹਾਂ ਹੀ ਉਸ ਨੇ ਟਿਊਬਵੈਲ ਚਲਾਉਣ ਲਈ ਮੋਟਰ ਦਾ ਬਟਨ ਦਬਾਇਆ ਤਾਂ ਅਚਾਨਕ ਕਰੰਟ ਆ ਗਿਆ। ਜਿਸ ਨਾਲ ਸੂਬੇ ਸਿੰਘ ਨੂੰ ਜ਼ੋਰਦਾਰ ਝਟਕਾ ਲੱਗਾ ਅਤੇ ਉਹ ਬੇਸੁਧ ਹੋ ਕੇ ਡਿੱਗ ਗਏ। ਪਰਿਵਾਰਕ ਮੈਂਬਰ ਉਸ ਨੂੰ ਸਿਹਤ ਕੇਂਦਰ ਲੈ ਕੇ ਆਏ, ਜਿੱਥੇ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 

 

PunjabKesari
ਸੂਚਨਾ ਮਿਲਣ 'ਤੇ ਪੁਲਸ ਨੇ ਹਸਪਤਾਲ ਪੁੱਜ ਕੇ ਲਾਸ਼ ਨੂੰ ਕਬਜ਼ੇ ਲਿਆ ਅਤੇ ਪੋਸਟਮਾਰਟਮ ਲਈ ਫਤਿਹਾਬਾਦ ਭੇਜ ਦਿੱਤਾ। ਥਾਣਾ ਇੰਚਾਰਜ਼ ਬਿਮਲਾ ਦੇਵੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਦੇ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।


Related News