ਡੋਕਲਾਮ ਵਿਵਾਦ ਦੇ ਚੱਲਦੇ ਚੀਨੀ ਏਅਰਲਾਈਨਜ਼ ਨੇ ਭਾਰਤੀ ਯਾਤਰੀਆਂ ਨਾਲ ਕੀਤੀ ਬਦਸਲੂਕੀ

08/13/2017 10:21:48 PM

ਬੀਜ਼ਿੰਗ — ਭਾਰਤ ਨੇ ਸ਼ੰਘਾਈ ਪੁਦੋਂਗ ਅੰਤਰ-ਰਾਸ਼ਟਰੀ ਹਵਾਈ ਅੱਡੇ 'ਤੇ ਇਕ ਚੀਨੀ ਏਅਰਲਾਈਨਜ਼ ਦੇ ਕਰਮਚਾਰੀਆਂ ਵੱਲੋਂ ਭਾਰਤੀਆਂ ਨਾਲ ਕੀਤੇ ਗਏ ਗਲਤ ਵਿਵਹਾਰ ਦਾ ਮਾਮਲਾ ਚੀਨ ਦੇ ਸਾਹਮਣੇ ਚੁੱਕਿਆ ਹੈ। ਇਕ ਭਾਰਤੀ ਯਾਤਰੀ ਨੇ ਇਹ ਸ਼ਿਕਾਇਤ ਦਰਜ ਕਰਾਈ ਸੀ। ਇਕ ਨਿਊਜ਼ ਚੈਨਲ ਮੁਤਾਬਕ ਮੰਤਰੀ ਸੁਸ਼ਮਾ ਸਵਰਾਜ ਦੇ ਬਿਆਨ ਤੋਂ ਬਾਅਦ ਇਹ ਮਾਮਲਾ ਚੀਨੀ ਵਿਦੇਸ਼ ਮੰਤਰਲਾ ਦੇ ਸ਼ੰਘਾਈ ਫਾਰਨ ਅਫੇਯਰਜ਼ ਦੇ ਦਫਤਰ ਅਤੇ ਪੁਦੋਂਗ ਹਵਾਈ ਅੱਡੇ ਅਥਰਾਟੀ ਦੇ ਸਾਹਮਣੇ ਚੁੱਕਿਆ ਗਿਆ।
ਇਸ ਤੋਂ ਪਹਿਲਾਂ ਮੀਡੀਆ 'ਚ ਆਈਆਂ ਖਬਰਾਂ 'ਚ ਕਿਹਾ ਗਿਆ ਸੀ ਕਿ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਾਹਲ ਨੇ ਸੁਸ਼ਮਾ ਨੂੰ ਲਿੱਖੀ ਚਿੱਠੀ 'ਚ ਦੋਸ਼ ਲਾਇਆ ਕਿ ਉਨ੍ਹਾਂ ਨੇ ਦੇਖਿਆ ਕਿ ਜਹਾਜ਼ 'ਚੋਂ ਵ੍ਹੀਲ ਚੇਅਰ ਵਾਲੇ ਯਾਤਰੀਆਂ ਨੂੰ ਕੱਢਣ ਲਈ ਬਣੇ ਗੇਟ 'ਤੇ ਕਰਮਚਾਰੀ (ਗਰਾਊਂਡ ਸਟਾਫ) ਭਾਰਤੀ ਯਾਤਰੀਆਂ ਦਾ ਅਪਮਾਨ ਕਰ ਰਹੇ ਸਨ। 
ਚਹਿਲ ਦੀ ਚਿੱਠੀ ਦੇ ਹਵਾਲੇ ਤੋਂ ਕਿਹਾ ਗਿਆ, ''ਮੈਂ ਉਨ੍ਹਾਂ ਦੀ ਸਰੀਰਕ ਬੋਲ-ਚਾਲ 'ਤੇ ਗੌਰ ਕੀਤਾ ਕਿ ਉਹ ਭਾਰਤ ਅਤੇ ਚੀਨ ਦੇ ਵਧ ਰਹੇ ਸਰਹੱਦੀ ਵਿਵਾਦ ਤੋਂ ਨਿਰਾਸ਼ ਸਨ। ਉਹ ਡੋਕਲਾਮ ਇਲਾਕੇ 'ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਲਗਭਗ 2 ਮਹੀਵੇ ਤੋਂ ਚੱਲ ਰਹੇ ਵਿਰੋਧ ਵੱਲ ਇਸ਼ਾਰਾ ਕਰ ਰਹੇ ਸਨ।
ਸਰਕਾਰੀ ਅਖਬਾਰ ਏਜੰਸੀ ਸਿੰਹੂਆ ਨੇ ਐਤਵਾਰ ਨੂੰ ਕਿਹਾ ਕਿ ਇਸ 'ਚ, ਚਾਈਨਾ ਈਸਟਰਨ ਏਅਰਲਾਈਨਜ਼ ਦੇ ਦੋਸ਼ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਸਬੰਧਿਤ ਸਮੱਗਰੀ ਅਤੇ ਹਵਾਈ ਅੱਡੇ ਦੀ ਸੀ. ਸੀ. ਟੀ. ਵੀ. ਫੁੱਟੇਜ ਦੀ ਜਾਂਚ ਤੋਂ ਬਾਅਦ ਪਾਇਆ ਗਿਆ ਕਿ ਘਟਨਾ ਨਾਲ ਜੁੜੀਆਂ ਖਬਰਾਂ ਤੱਥਾਂ ਦੇ ਅਨੁਰੂਪ ਨਹੀਂ ਹਨ। ਏਅਰਲਾਈਨਜ਼ ਨੇ ਬਿਆਨ 'ਚ ਕਿਹਾ, ''ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਤਾਂ ਸ਼ਾਨਦਾਰ ਸੇਵਾ ਦਿੱਤੀ।''
6 ਅਗਸਤ ਨੂੰ ਚਹਿਲ ਨੇ ਨਵੀਂ ਦਿੱਲੀ ਤੋਂ ਸੈਨ ਫ੍ਰਾਂਸੀਸਕੋ ਜਾਣ ਲਈ ਚਾਈਨਾ ਈਸਟਨ ਏਅਰਲਾਈਨਜ਼ ਦੀ ਫਲਾਈਟ ਲਈ ਸੀ। ਉਨ੍ਹਾਂ ਨੂੰ ਸੈਨ ਫ੍ਰਾਂਸੀਸਕੋ ਜਾਣ ਵਾਲਾ ਜਹਾਜ਼ ਲੈਣ ਲਈ ਸ਼ੰਘਾਈ ਪੁਦੋਂਗ ਹਵਾਈ ਅੱਡੇ 'ਤੋ ਰੁਕਣਾ ਪਿਆ ਸੀ। ਉਨ੍ਹਾਂ ਨੂੰ ਕਿਹਾ ਕਿ ਜਦੋਂ ਉਨ੍ਹਾਂ ਨੇ ਸਬੰਧਿਤ ਏਅਰਲਾਈਨ ਤੋਂ ਸ਼ਿਕਾਇਤ ਕੀਤੀ ਤਾਂ ਅਧਿਕਾਰੀ ਉਨ੍ਹਾਂ 'ਤੇ ਚਿੱਕਣ ਲਗੇ। 
ਚਹਿਲ ਨੇ ਸੁਸ਼ਮਾ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਭਾਰਤ ਯਾਤਰੀਆਂ ਨੂੰ ਸਲਾਹ ਜਾਰੀ ਕਰੇ ਕਿ ਉਹ ਚੀਨ ਦੇ ਰਸਤ ਹੋ ਕੇ ਜਾਣ ਤੋਂ ਬੱਚਣ। ਪਿਛਲੇ ਮਹੀਨੇ ਚੀਨ ਨੇ ਭਾਰਤ 'ਚ ਆਪਣੇ ਨਾਗਰਿਕਾਂ ਨੂੰ ਇਕ ਸੁਰੱਖਿਆ ਸਲਾ ਜਾਰੀ ਕਰਕੇ ਕਿਹਾ ਸੀ ਕਿ ਉਹ ਮੌਜੂਦਾ ਚੀਨ-ਵਿਰੋਧੀ ਭਾਵਨਾਵਾਂ ਤੋਂ ਪ੍ਰਭਾਵਿਤ ਹੋਣ ਤੋਂ ਬੱਚਣ ਲਈ ਆਪਣੀ ਸੁਰੱਖਿਆ 'ਤੇ ਜ਼ਿਆਦਾ ਧਿਆਨ ਦੇਣ ਅਤੇ ਅਹਤਿਆਤ ਕਰਨ।


Related News