ਡੀ.ਐਸ.ਪੀ. ਹੱਤਿਆ ਮਾਮਲਾ: 3 ਹੋਰ ਗ੍ਰਿਫਤਾਰ, ਐਸ.ਆਈ.ਟੀ. ਵੀ ਗਠਿਤ

06/24/2017 4:18:36 PM

ਸ਼੍ਰੀਨਗਰ—ਡੀ.ਐਸ.ਪੀ. ਆਯੂਬ ਮੁਹੰਮਦ ਪੰਡਿਤ ਹੱਤਿਆ ਮਾਮਲੇ 'ਚ ਪੁਲਸ ਨੇ ਤਿੰਨ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੱਤਿਆ ਮਾਮਲੇ 'ਚ ਗ੍ਰਿਫਤਾਰੀ ਲੋਕਾਂ ਦੀ ਗਿਣਤੀ ਪੰਜ ਹੋ ਗਈ ਹੈ। ਇਸ ਮਾਮਲੇ 'ਚ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਵੀ ਇਕੱਠੀ ਕੀਤੀ ਗਈ ਹੈ ਅਤੇ ਹੁਣ ਮਾਮਲੇ ਨੂੰ ਸਿਟ ਦੇਖੇਗਾ। ਡੀ.ਐਸ.ਪੀ. ਪੰਡਿਤ ਨੂੰ ਭੀੜ ਨੇ ਜਾਮਿਆ ਮਸਜਿਦ ਦੇ ਬਾਹਰ ਕੁੱਟ-ਕੁੱਟ ਕੇ ਮਾਰ ਦਿੱਤਾ। ਭੀੜ ਦਾ ਕਹਿਣਾ ਸੀ ਕਿ ਮਸਜਿਦ ਦੇ ਬਾਹਰ ਡੀ.ਐਸ.ਪੀ. ਲੋਕਾਂ ਦੀਆਂ ਤਸਵੀਰਾਂ ਖਿੱਚ ਰਹੇ ਸੀ ਅਤੇ ਲੋਕਾਂ ਨੇ ਉਨ੍ਹਾਂ ਨੂੰ ਫੜ੍ਹ ਲਿਆ ਅਤੇ ਉਸ ਦੇ ਬਾਅਦ ਡੀ.ਐਸ.ਪੀ. ਨੇ ਆਪਣੀ ਪਿਸਤੌਲ ਨਾਲ ਫਾਇਰ ਕਰ ਦਿੱਤਾ। ਇਸ ਦੌਰਾਨ ਤਿੰਨ ਲੋਕ ਜ਼ਖਮੀ ਹੋ ਗਏ।
ਹਾਲਾਤ ਸਾਧਾਰਨ ਕਰਨ ਹੇਤੂ ਪੂਰੇ ਖੇਤਰ 'ਚ ਪਾਬੰਦੀ ਲਾਗੂ ਕੀਤੀ ਗਈ। ਘਟਨਾ ਦੇ ਬਾਅਦ ਡੀ.ਐਸ.ਪੀ. ਦੀ ਲਾਸ਼ ਨੂੰ ਪੁਲਸ ਕੰਟਰੋਲ ਰੂਮ ਲਿਆਇਆ ਗਿਆ। ਜਦੋਂ ਡੀ.ਐਸ.ਪੀ. ਦੀ ਹੱਤਿਆ ਕੀਤੀ ਗਈ ਉਸ ਸਮੇਂ ਜਾਮਿਆ ਮਸਜਿਦ ਦੇ ਅੰਦਰ ਸ਼ਬੇ ਕਦਰ ਦੀ ਪ੍ਰਰਾਥਨਾ ਚੱਲ ਰਹੀ ਸੀ। ਡੀ.ਐਸ.ਪੀ. ਪੰਡਿਤ ਮੀਰਵਾਇਜ ਨੂੰ ਸੁਰੱਖਿਆ ਦੀ ਡਿਊਟੀ ਨਿਭਾਅ ਰਹੇ ਸੀ। ਉੱਥੇ ਪ੍ਰਸ਼ਾਸਨ ਨੇ ਸੱਤ ਥਾਣਾ ਖੇਤਰ ਅਧਿਕਾਰ 'ਚ ਕਰਫਿਊ ਲਾਗੂ ਕੀਤਾ ਹੈ।


Related News