ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ

08/16/2017 12:52:15 PM

ਕੈਥਲ— ਜਨਪਦ ਦੇ ਪਿੰਡ ਕਰੋੜਾ 'ਚ ਦਾਜ ਦੀ ਮੰਗ ਤੋਂ ਦੁੱਖੀ ਹੋ ਕੇ ਇਕ ਵਿਆਹੁਤਾ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਇਸ ਸੰਬੰਧ 'ਚ ਮ੍ਰਿਤਕਾ ਦੇ ਭਰਾ ਰੋਹਿਤ ਕੁਮਾਰ ਵਾਸੀ ਪਿੰਡ ਫਰਲ ਨੇ ਥਾਣਾ ਪੂੰਡਰੀ 'ਚ ਦਾਜ ਕਤਲ ਦਾ ਕੇਸ ਦਰਜ ਕਰਵਾਇਆ ਹੈ। ਪੁਲਸ ਸੂਤਰਾਂ ਮੁਤਾਬਕ ਮ੍ਰਿਤਕਾ ਸੋਨੀਆ ਦਾ ਵਿਆਹ ਕਰੀਬ 5 ਸਾਲ ਪਹਿਲੇ ਸੰਦੀਪ ਵਾਸੀ ਪਿੰਡ ਕਰੋੜਾ ਨਾਲ ਹੋਇਆ ਸੀ। ਇਸ ਵਿਆਹ 'ਚ ਲੜਕੀ ਪੱਖ ਵੱਲੋਂ ਪੈਸੇ ਵੀ ਦਿੱਤੇ ਗਏ ਪਰ ਸੋਨੀਆ ਦੇ ਸਹੁਰੇ ਘਰਦੇ ਇਸ ਤੋਂ ਖੁਸ਼ ਨਹੀਂ ਹੋਏ ਅਤੇ ਦਾਜ ਦੀ ਮੰਗ ਨੂੰ ਲੈ ਕੇ ਉਸ ਨੂੰ ਤੰਗ ਕਰਦੇ ਰਹੇ।
ਇਸ ਵਿਚਕਾਰ ਦੋਹਾਂ ਪੱਖਾਂ ਦੀਆਂ ਪੰਚਾਇਤਾਂ ਵੀ ਹੋਈਆਂ ਪਰ ਸਹੁਰੇ ਪੱਖ ਵੱਲੋਂ ਦਾਜ ਮੰਗ ਦਾ ਸਿਲਸਿਲਾ ਜਾਰੀ ਰਿਹਾ। ਰੋਜ਼-ਰੋਜ਼ ਦੇ ਤਾਹਨਿਆਂ ਤੋਂ ਪਰੇਸ਼ਾਨ ਹੋ ਕੇ 24 ਸਾਲਾਂ ਸੋਨੀਆਂ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਮ੍ਰਿਤਕਾ ਦੇ ਪਿੱਛੇ ਇਕ ਬੇਟਾ ਅਤੇ ਇਕ ਬੇਟੀ ਛੱਡ ਗਈ ਹੈ। ਪੁਲਸ ਨੇ ਰੋਹਿਤ ਦੀ ਸ਼ਿਕਾਇਤ 'ਤੇ ਮ੍ਰਿਤਕਾ ਦੇ ਪਤੀ ਸੰਦੀਪ ਅਤੇ ਸੱਸ ਸੁਨੀਤਾ ਵਿਰੁੱਧ ਦਾਜ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਖਬਰ ਨਹੀਂ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


Related News