ਦੋਹਰੇ ਹੱਤਿਆਕਾਂਡ ਨਾਲ ਇਲਾਕੇ ''ਚ ਫੈਲੀ ਸਨਸਨੀ, ਪੁਲਸ ਜਾਂਚ ''ਚ ਜੁੱਟੀ

10/15/2017 2:30:36 PM

ਦੇਹਰਾਦੂਨ— ਹਰਿਦੁਆਰ 'ਚ ਕਨਖਲ ਥਾਣਾ ਖੇਤਰ ਦੀ ਸ਼ਾਂਤੀਪੁਰਮ ਕਾਲੋਨੀ 'ਚ ਪਿਤਾ ਅਤੇ ਪੁੱਤਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਖੇਤਰ 'ਚ ਦੋਹਰੇ ਹੱਤਿਆਕਾਂਡ ਦੀ ਘਟਨਾ ਨਾਲ ਹੱਲਚੱਲ ਮਚ ਗਈ।
ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕਨਖਲ ਥਾਣੇ ਦੀ ਸ਼ਾਂਤੀਪੁਰਮ ਕਾਲੋਨੀ ਵਾਸੀਆਂ ਨੇ ਪੁਲਸ ਨੂੰ ਫੋਨ ਕੀਤੀ ਅਤੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਗੁਆਂਢੀ ਸ਼ਾਮਲਾਲ ਕੁਕਰੇਜਾ ਦੇ ਘਰ ਤੋਂ ਬਹੁਤ ਬਦਬੂ ਆ ਰਹੀ ਹੈ ਅਤੇ ਉਹ ਪਿਛਲੇ 3-4 ਦਿਨ ਤੋਂ ਦਿਖਾਈ ਵੀ ਨਹੀਂ ਦਿੱਤੇ ਹਨ।
ਮੌਕੇ 'ਤੇ ਪੁੱਜ ਕੇ ਪੁਲਸ ਨੇ ਜਦੋਂ ਘਰ ਖੋਲ੍ਹਿਆ ਤਾਂ ਸਭ ਦੇ ਹੋਸ਼ ਉਡ ਗਏ। ਪਿਤਾ ਅਤੇ ਪੁੱਤਰ ਦੀਆਂ ਲਾਸ਼ਾਂ ਪਈਆਂ ਸਨ। ਸਥਾਨਕ ਲੋਕਾਂ ਦੀ ਮੰਨੋ ਤਾਂ ਸ਼ਾਮਲਾਲ ਕੁਕਰੇਜਾ ਦੇ ਪੁੱਤਰ ਰਾਹੁਲ ਦਾ ਵਿਆਹ ਘਰ ਤੋਂ ਥੌੜੀ ਹੀ ਦੂਰੀ 'ਤੇ ਹੋਇਆ ਸੀ। ਉਸ ਦਾ ਪਤਨੀ ਨਾਲ ਝਗੜਾ ਚੱਲ ਰਿਹਾ ਸੀ ਅਤੇ ਪਤਨੀ ਆਪਣੇ ਪੇਕੇ ਰਹਿ ਰਹੀ ਸੀ।
ਜਾਣਕਾਰੀ ਮੁਤਾਬਕ ਸ਼ਾਮਲਾਲ ਕੁਕਰੇਜਾ ਰੇਲਵੇ ਤੋਂ ਰਿਟਾਇਰਡ ਸੀ ਅਤੇ ਉਸ ਦਾ ਪੁੱਤਰ ਰਾਹੁਲ ਫਾਇਨੈਂਸ ਪ੍ਰਾਪਰਟੀ ਦਾ ਕੰਮ ਕਰਦਾ ਸੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News