ਡਾਕਟਰ ਬਣਾਉਣ, ਪੀ.ਐਚ.ਡੀ. ਕਰਵਾਉਣ ਵਾਲਿਆਂ ਨੂੰ ਪੁਲਸ ਨੇ ਰੰਗੇ ਹੱਥੀ ਕੀਤਾ ਗ੍ਰਿਫਤਾਰ

08/13/2017 8:13:30 AM

ਬਹਾਦੁਰਗੜ — ਕਈ ਸੂਬਿਆਂ 'ਚ 10ਵੀਂ ਤੋਂ ਲੈ ਕੇ ਐਮ.ਐਮ.ਬੀ.ਐਸ. ਅਤੇ ਪੀ.ਐਚ.ਡੀ ਦੇ ਇਲਾਵਾ ਕਈ ਡਿਪਲੋਮਾ ਦੀਆਂ ਫਰਜ਼ੀ ਡਿਗਰੀਆਂ ਵੇਚਣ ਵਾਲੇ ਗਿਰੋਹ ਦੇ 3 ਮੈਂਬਰਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਦੋਸ਼ੀ ਫਰਜ਼ੀ ਵੈੱਬਸਾਈਟ 'ਤੇ ਫਰਜ਼ੀ ਡਿਗਰੀਆਂ ਬਣਾ ਕੇ ਵੇਚਦੇ ਸਨ। ਥਾਣਾ ਸ਼ਹਿਰ ਅਤੇ ਐਮ.ਆਈ.ਈ. ਚੌਂਕੀ ਪੁਲਸ ਦੇ ਅਧਿਕਾਰੀਆਂ ਦੀ ਟੀਮ ਦੀ ਸੂਚਨਾ ਮਿਲਣ 'ਤੇ ਐਔਮ.ਆਈ.ਈ. 'ਚ ਅਮਿਤ ਸਿੰਧੂ ਹੋਮਕੈਬ ਦੀ ਦੂਸਰੀ ਮੰਜ਼ਿਲ 'ਤੇ ਕੰਪਿਊਟਰ 'ਤੇ ਕੰਮ ਕਰਦੇ ਹੋਏ 3 ਨੌਜਵਾਨਾਂ ਨੂੰ ਸ਼ੱਕ ਦੇ ਬਿਨਾਹ 'ਤੇ ਕਾਬੂ ਕੀਤਾ। ਉਨ੍ਹਾਂ ਦੀ ਪਛਾਣ ਸੁਨੀਲ ਕੁਮਾਰ ਪਿੰਡ ਬੁਹਾਨਾ ਜ਼ਿਲਾ ਝੁੰਝੁਨੂ ਰਾਜਸਥਾਨ, ਅਮਿਤ ਕੁਮਾਰ ਪਿੰਡ ਖੇੜੀ ਸਾਧ ਰੋਹਤਕ ਅਤੇ ਰਵਿੰਦਰ ਨਿਵਾਸੀ ਡੀਘਲ ਜ਼ਿਲਾ ਝੱਜਰ ਦੇ ਰੂਪ 'ਚ ਹੋਈ ਹੈ। ਦੋਸ਼ੀਆਂ ਨੇ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਏਜੰਟਾਂ ਦੀ ਸਹਾਇਤਾ ਨਾਲ ਡਿਗਰੀਆਂ ਬਣਾ ਕੇ ਵੇਚਦੇ ਸਨ। ਉਨ੍ਹਾਂ ਦੇ ਕਈ ਯੂਨੀਵਰਸਿਟੀਆਂ ਦੇ ਮਾਲਕਾਂ ਅਤੇ ਪ੍ਰਤੀਨਿਧੀਆਂ  ਨਾਲ ਸੰਬੰਧ ਹਨ। ਇਸ ਤੋਂ ਹੋਈ ਕਮਾਈ ਨੂੰ ਆਪਸ 'ਚ ਵੰਡ ਲੈਂਦੇ ਸਨ।
ਦੋਸ਼ੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਬੇਰੋਜ਼ਗਾਰੀ ਤੋਂ ਤੰਗ ਆ ਕੇ ਇਹ ਰਸਤਾ ਚੁਣਿਆ ਅਤੇ ਉਹ ਸਿਰਫ ਪੱਤਰਾਚਾਰ ਅਤੇ ਨਾਨ ਅਟੈਡਿੰਗ ਨਾਲ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਹੀ ਡਿਗਰੀਆਂ ਅਤੇ ਅੰਕ ਸੂਚੀ ਜਾਰੀ ਕਰਦੇ ਸਨ। ਦੋਸ਼ੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਖਿਲਾਫ ਥਾਣਾ ਸ਼ਹਿਰ 'ਚ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਸੁਨੀਲ ਅਤੇ ਅਮਿਤ ਨੂੰ 6 ਦਿਨ ਅਤੇ ਰਵਿੰਦਰ ਨੂੰ ਅਦਾਲਤ ਤੋਂ 4 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਪੁਲਸ ਦੇ ਅਨੁਸਾਰ ਜਿਨ੍ਹਾਂ ਨੇ ਡਿਗਰੀਆਂ ਖਰੀਦੀਆਂ ਹਨ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਦੋਸ਼ੀ ਸੁਨੀਲ ਬੀ.ਏ., ਬੀ.ਐੱਡ., ਅਤੇ ਅਮਿਤ ਐਮ.ਏ., ਐਮ.ਕਾੱਮ, ਐਮ.ਬੀ.ਏ. ਡਿਗਰੀ ਧਾਰਕ ਹੈ ਜਦੋਂਕਿ ਰਵਿੰਦਰ 10ਵੀਂ ਪਾਸ ਹੈ।
ਪੁਲਸ ਨੇ ਦੋਸ਼ੀਆਂ ਦੇ ਕਬਜ਼ੇ ਤੋਂ ਸਨਰਾਇਜ਼ ਯੂਨੀਵਰਸਿਟੀ ਅਲਵਰ, ਹਿਮਾਲਿਆ ਯੂਨੀਵਰਸਿਟੀ
ਸਿੱਕਿਮ ਯੂਨੀਵਰਸਿਟੀ, ਵੀਰ ਕੁਮਾਰ ਯੂਨੀਵਰਸਿਟੀ ਆਰਾ ਬਿਹਾਰ, ਮਾਨਵ ਭਾਰਤੀ ਯੂਨੀਵਰਸਿਟੀ ਸੋਲਨ ਹਿਮਾਚਲ ਪ੍ਰਦੇਸ਼ ਆਦਿ ਦੀ ਖਾਲੀ ਮਾਰਕਸ ਸ਼ੀਟ ਅਤੇ ਡਿਗਰੀਆਂ ਬਰਾਮਦ ਕੀਤੀਆਂ ਹਨ। ਇਸ ਦੇ ਨਾਲ ਹੀ ਹਰਿਆਣੇ ਦੇ ਓਪਨ ਸਕੂਲ ਦੇ ਪ੍ਰਮਾਨ ਪੱਤਰ ਦੋਸ਼ੀਆਂ ਤੋਂ ਬਰਾਮਦ ਹੋਏ ਹਨ। ਪੁਲਸ ਨੇ 2 ਲੈਪਟਾੱਪ ਅਤੇ ਹੋਰ ਪ੍ਰਿਟਿੰਗ ਸਮੱਗਰੀ ਬਰਾਮਦ ਕੀਤੀ ਹੈ।


Related News