ਖਾਲੀ ਪੇਟ ਨਾ ਪੀਓ ਚਾਹ, ਹੋਵੇਗਾ ਇਹ ਨੁਕਸਾਨ

12/03/2017 4:14:36 AM

ਨਵੀਂ ਦਿੱਲੀ-ਖਾਲੀ ਢਿੱਡ ਚਾਹ ਪੀਣਾ ਸਾਡੀ ਸਿਹਤ ਨੂੰ ਵਿਗਾੜ ਸਕਦਾ ਹੈ ਇਸ ਤੋਂ ਕਈ ਸਿਹਤ ਨਾਲ ਜੁੜੀਆ ਸਮੱਸਿਆਵਾਂ ਸਾਹਮਣੇ ਆ ਸਕਦੀਆਂ ਹਨ । ਜਦੋਂ ਅਸੀ ਸਵੇਰੇ ਸਵੇਰੇ ਖਾਲੀ ਢਿੱਡ ਚਾਹ ਲੈਂਦੇ ਹੈ ਤਾਂ ਉਸ 'ਚ ਮੌਜੂਦ ਚੀਨੀ ਵੀ ਸਾਡੇ ਸਰੀਰ 'ਚ ਜਾਂਦੀ ਹੈ ਅਤੇ ਇਹ ਸ਼ੁਗਰ ਹੀ ਸਾਡੇ ਭਾਰ ਨੂੰ ਵਧਾਉਣ ਦਾ ਕੰਮ ਕਰਦੀ ਹੈ । ਚਾਹ 'ਚ ਕੈਫੀਨ ਅਤੇ ਟੈਨਿਨ ਦੋਵੇਂ ਪਾਏ ਜਾਂਦੇ ਹਨ ਜੋ ਕਿ ਸਰੀਰ ਨੂੰ ਊਰਜਾਵਾਨ ਕਰਦੇ ਹੈ। ਬਲੈਕ ਟੀ 'ਚ ਦੁੱਧ ਮਿਲਾਉਂਦੇ ਹੀ ਇਸ 'ਚ ਪਾਏ ਜਾਣ ਵਾਲੇ ਐਂਟੀਆਕ‍ਸੀਡੈਂਟ ਖਤਮ ਹੋ ਜਾਂਦੇ ਹੈ ਅਤੇ ਬਿਨਾਂ ਐਂਟੀਆਕ‍ਸੀਡੈਂਟ ਦੀ ਚਾਹ ਸਾਡੇ ਲਈ ਨੁਕਸਾਨਦਾਇਕ ਹੁੰਦੀ ਹੈ । 
ਸਵੇਰੇ ਖਾਲੀ ਢਿੱਡ ਹੋਣ ਨਾਲ ਸਾਡੇ ਸਰੀਰ 'ਚ ਐਸਿਡ ਦੀ ਮਾਤਰਾ ਜਿਆਦਾ ਹੁੰਦੀ ਹੈ। ਅਜਿਹੇ 'ਚ ਖਾਲੀ ਢਿੱਡ ਚਾਹ ਪੀਣ ਨਾਲ ਸਾਡੇ ਸਰੀਰ 'ਚ ਐਸਿਡ ਦੀ ਮਾਤਰਾ ਜ਼ਿਆਦਾ ਵੱਧ ਜਾਂਦੀ ਹੈ ਜਿਸਦੀ ਵਜ੍ਹਾ ਸਿਹਤ ਸਮੱਸਿਆ ਦੀ ਸ਼ੁਰੂਆਤ ਹੋ ਜਾਂਦੀ ਹੈ । ਖਾਲੀ ਢਿੱਡ ਚਾਹ ਪੀਣ ਨਾਲ ਇਹ ਸਾਡੇ ਢਿੱਡ ਦੀ ਗੈਸਟਰਿਕ ਮਿਊਕੋਸਾ ਨੂੰ ਵਧਾ ਦਿੰਦਾ ਹੈ ਜਿਸਦੇ ਨਾਲ ਸਾਨੂੰ ਭੁੱਖ ਘੱਟ ਲੱਗਦੀ ਹੈ। ਚਾਹ 'ਚ ਮੌਜੂਦ ਟੇਨਿਨ ਨਾਲ ਖਾਲੀ ਢਿੱਡ ਚਾਹ ਪੀਣ 'ਤੇ ਉਲਟੀ ਵਰਗਾ ਮਹਿਸੂਸ ਹੁੰਦਾ ਹੈ ।


Related News