ਦੀਵਾਲੀ : ਜਾਣੋਂ ਪੂਜਾ ਲਈ ਸ਼ੁਭ ਸਮਾਂ, ਚੜਾਓ ਇਹ ਪ੍ਰਸ਼ਾਦ ਪੂਰੀ ਹੋਵੇਗੀ ਮੁਰਾਦ

10/18/2017 11:28:51 PM

ਦੀਵਾਲੀ 5 ਤਿਉਹਾਰਾਂ 'ਚੋਂ ਇਕ ਵਿਸ਼ੇਸ਼ ਤਿਉਹਾਰ ਹੈ। ਇਸ 'ਚ ਧਨਤੇਰਸ, ਨਰਕ ਚਤੁਰਦਰਸ਼ੀ, ਦੀਵਾਲੀ, ਗੋਵਰਧਨ ਪੂਜਾ, ਯਮਦਿੱਤਿਆ ਆਦਿ ਮਨਾਏ ਜਾਂਦੇ ਹਨ। ਕਾਰਤਿਕ ਕ੍ਰਿਸ਼ਨ ਪਕਸ਼ ਮੱਸਿਆ ਨੂੰ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਜੋ ਇਸ ਵਾਰ 19 ਅਕਤੂਬਰ 2017 ਨੂੰ ਹੈ।ਇਸ ਦਿਨ ਸ਼੍ਰੀ ਗਣੇਸ਼ ਜੀ ਸਮੇਤ ਲਕਸ਼ਮੀ-ਕੁਬੇਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਦੀਵਾਲੀ ਵਾਲੇ ਦਿਨ ਸ਼ਾਮ 5.38 ਵਜੇ ਤੋਂ 8.14 ਵਜੇ ਤੱਕ ਪ੍ਰਦੋਸ਼ ਕਾਲ ਰਹੇਗਾ। ਇਸ ਵਿਚਾਲੇ ਸ਼ਾਮ 7.05 ਵਜੇ ਤੋਂ ਰਾਤ 9.00 ਵਜੇ ਤੱਕ ਵ੍ਰਿਸ਼ ਲਗਨ 'ਚ ਪੂਜਾ ਕਰਨਾ ਬਹੁਤ ਮਹੱਤਵਪੂਰਣ ਅਤੇ ਸ਼ੁਭ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਨਿਸ਼ੀਥ ਕਾਲ ਅਤੇ ਮਹਾਨਿਸ਼ੀਥ ਕਾਲ 'ਚ ਵੀ ਤੁਸੀਂ ਪੂਜਾ  ਕਰ ਸਕਦੇ ਹੋ।
19 ਅਕਤੂਬਰ 2017 ਨੂੰ ਸਵੇਰ 7.18 ਵਜੇ ਤੱਕ ਹਸਤ-ਨਕਸ਼ਤਰ ਅਤੇ ਇਸ ਤੋਂ ਬਾਅਦ ਚਿਤਰਾ-ਨਕਸ਼ਤਰ ਹੋਵੇਗਾ। ਦੀਵਾਲੀ 'ਤੇ ਪ੍ਰਦੋਸ਼ ਕਾਲ ਤੋਂ ਲੈ ਕੇ ਅੱਧੀ ਰਾਤ ਤੱਕ ਲਕਸ਼ਮੀ ਜੀ ਦੀ ਪੂਜਾ, ਮੰਤਰ, ਜਪ, ਰੀਤੀ-ਰਿਵਾਜ਼ ਆਦਿ ਕਰਨਾ ਮਹੱਤਵਪੂਰਨ ਹੁੰਦਾ ਹੈ। 
ਦੀਵਾਲੀ ਪੂਜਾ ਲਈ ਸਮੱਗਰੀ

ਮਾਤਾ ਲਕਸ਼ਮੀ ਜੀ ਦੀ ਪੂਜਾ 'ਚ ਕੇਸਰ, ਮੋਲੀ, ਚੌਲ, ਪਾਨ ਦਾ ਪੱਤਾ, ਸੁਪਾਰੀ, ਫੱਲ, ਦੁੱਧ, ਪਤਾਸੇ, ਸੰਦੂਰ, ਸੁੱਕੇ ਮੇਵੇ, ਮਿਠਾਈ, ਦਹੀ, ਗੰਗਾਜਲ, ਧੂਫ-ਅਗਰਬੱਤੀ, ਦੀਵਾ ਤੇ ਰੂੰ, ਨਾਰੀਅਲ ਅਤੇ ਕਲਸ਼ ਲਈ ਇਕ ਤਾਂਬੇ ਦੇ ਭਾਂਡੇ ਆਦਿ ਨਾਲ ਪੂਜਾ ਕੀਤੀ ਜਾਂਦੀ ਹੈ।
ਇਨ੍ਹਾਂ ਪੰਜ ਚੀਜ਼ਾਂ ਦਾ ਭੋਗ ਲਗਾਉਣ 'ਤੇ ਪੂਰੀ ਹੁੰਦੀ ਹੈ ਮੁਰਾਦ
ਹਰ ਕੋਈ ਮਾਤਾ ਲਕਸ਼ਮੀ ਜੀ ਨੂੰ ਖੁਸ਼ ਕਰਨ ਲਈ ਆਪਣੀ ਸਮਰੱਥਾ ਮੁਤਾਬਕ ਪੂਜਾ ਕਰਦਾ ਹੈ ਅਤੇ ਪ੍ਰਸ਼ਾਦ ਚੜ੍ਹਾਉਂਦਾ ਹੈ ਪਰ ਅਸੀਂ ਤੁਹਾਨੂੰ ਅੱਜ ਉਸ ਪ੍ਰਸ਼ਾਦ ਬਾਰੇ ਦੱਸਾਂਗੇ, ਜਿਨ੍ਹਾਂ ਤੋਂ ਬਿਨਾ ਮਾਤਾ ਜੀ ਦੀ ਪੂਜਾ ਅਧੂਰੀ ਮੰਨੀ ਜਾਂਦੀ ਹੈ।
ਲਕਸ਼ਮੀ ਮਾਤਾ ਜੀ ਦਾ ਸਭ ਤੋਂ ਪਿਆਰਾ ਫਲ ਨਾਰੀਅਲ (ਸ਼੍ਰੀਫਲ) ਹੈ। ਨਾਰੀਅਲ ਲੱਡੂ, ਕੱਚਾ ਨਾਰੀਅਲ ਅਤੇ ਜਲ ਨਾਲ ਭਰੇ ਨਾਰੀਅਲ ਦਾ ਪ੍ਰਸ਼ਾਦ ਚੜਾਉਣ ਨਾਲ ਮਾਤਾ ਲਕਸ਼ਮੀ ਜੀ ਖੁਸ਼ ਹੁੰਦੀ ਹੈ। ਇਸ ਤੋਂ ਇਲਾਵਾ ਮਖਾਨਾ, ਸਿੰਘਾੜਾ, ਪਤਾਸਾ, ਚੀਨੀ ਦੇ ਖਿਡੌਣਿਆਂ ਦਾ ਪ੍ਰਸ਼ਾਦ ਅਤੇ ਪਾਨ ਮਾਤਾ ਲਕਸ਼ਮੀ ਦੇ ਸਭ ਤੋਂ ਜ਼ਿਆਦਾ ਪਸੰਦੀਦਾ ਪ੍ਰਸ਼ਾਦ ਮੰਨੇ ਜਾਂਦੇ ਹਨ। ਇਨ੍ਹਾਂ ਸਾਰੀਆਂ ਵਸਤਾਂ ਦਾ ਭੋਗ ਲਗਾਉਣ 'ਤੇ ਮਾਂ ਲਕਸ਼ਮੀ ਜੀ ਦੀ ਅਪਾਰ ਕ੍ਰਿਪਾ ਹੁੰਦੀ ਹੈ ਅਤੇ ਇਸ ਦਿਨ ਮੰਗੀ ਹੋਈ ਮੁਰਾਦ ਪੂਰੀ ਹੁੰਦੀ ਹੈ।


Related News