ਅਪਾਹਿਜ਼ਾਂ ਨੂੰ ਸਹਿਯੋਗ ਦੀ ਜ਼ਰੂਰਤ: ਤ੍ਰਿਵੇਂਦਰ

12/03/2017 4:17:05 PM

ਦੇਹਰਾਦੂਨ— ਵਿਸ਼ਵ ਅਪਾਹਿਜ਼ ਦਿਵਸ ਦੇ ਮੌਕੇ 'ਤੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਕਿ ਅਪਾਹਿਜ਼ਾਂ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਵੱਖ-ਵੱਖ ਖੇਤਰਾਂ 'ਚ ਮਹੱਤਵਪੂਰਨ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸਰੀਰਕ ਅਭਾਵਾਂ ਦੇ ਬਾਵਜੂਦ ਅਪਾਹਿਜ਼ਾਂ ਨੇ ਸਮਾਜ 'ਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਅਪਾਹਿਜ਼ਾਂ ਨੂੰ ਹਮਦਰਦੀ ਨਹੀਂ ਸਗੋਂ ਸਾਥ ਦੀ ਜ਼ਰੂਰਤ ਹੁੰਦੀ ਹੈ।
ਮੁੱਖਮੰਤਰੀ ਨੇ ਕਿਹਾ ਕਿ ਅਪਾਹਿਜ਼ਾਂ ਦੇ ਹਿੱਤਾਂ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਦੇ ਲਈ ਰਾਜ ਸਰਕਾਰ ਪ੍ਰਤੀਬੱਧ ਹੈ। ਰਾਜ ਸਰਕਾਰ ਵੱਲੋਂ ਰਾਜਧੀਨ ਸੇਵਾਵਾਂ, ਸਿੱਖਿਅਕ ਸੰਸਥਾਵਾਂ ਅਤੇ ਜਨਤਕ ਉਦਯੋਗ ਕਾਰਪੋਰੇਸ਼ਨ ਅਤੇ ਸਵੈ-ਸੰਪੰਨ ਸੰਸਥਾਵਾਂ 'ਚ ਅਪਾਹਿਜ਼ਾਂ ਲਈ ਨਿਰਧਾਰਿਤ 3 ਫੀਸਦੀ ਰਿਜ਼ਰਵੇਸ਼ਨ ਨੂੰ ਵਧਾ ਕੇ 4 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।


Related News