ਈਦ ''ਤੇ ਨਜ਼ਰਬੰਦ ਰਹੇ ਵੱਖਵਾਦੀ ਨੇਤਾ

06/26/2017 8:53:11 PM

ਸ਼੍ਰੀਨਗਰ — ਹੁਰੀਅਤ ਕਾਨਫਰੰਸ ਦੇ ਦੋਹਾਂ ਧੜਿਆਂ ਦੇ ਪ੍ਰਧਾਨ ਸਇਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਈਜ਼ ਮੌਲਵੀ ਓਮਰ ਫਾਰੂਕ ਅਤੇ ਦੂਜੇ ਹੋਰਨਾਂ ਨੇਤਾ ਨਜ਼ਰਬੰਦ ਰਹੇ। ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਮੁਹੰਮਦ ਯਾਸਿਨ ਮਲਿਕ ਜਿਸ ਨੂੰ ਸੋਮਵਾਰ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਿਆ ਗਿਆ ਸੀ, ਉਹ ਸੈਂਟ੍ਰਲ ਜੇਲ 'ਚ ਬੰਦ ਰਿਹਾ। ਉਦਾਰਵਾਦੀ ਧੜੇ ਦੇ ਇਕ ਬੁਲਾਰੇ ਨੇ ਕਿਹਾ ਕਿ ਜੂਨ ਦੇ ਪਹਿਲੇ ਸ਼ੁੱਕਰਵਾਰ ਨੂੰ ਘਰ 'ਚ ਨਜ਼ਰਬੰਦ ਕੀਤੇ ਗਏ ਮੀਰਵਾਈਜ਼ 'ਤੇ ਲਾਈਆਂ ਗਈਆਂ ਪਾਬੰਦੀਆਂ ਈਦ-ਓਲ-ਫਿਤਰ ਦੇ ਮੌਕੇ 'ਤੇ ਵੀ ਜਾਰੀ ਰਹੀਆਂ। ਉਨ੍ਹਾਂ ਨੂੰ ਈਦਗਾਹ 'ਚ ਈਦ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਨਹੀਂ ਮਿਲੀ, ਜਿਥੇ ਉਨ੍ਹਾਂ ਦਾ ਲੋਕਾਂ ਨੂੰ ਸੰਬੋਧਿਤ ਕਰਨ ਦਾ ਪ੍ਰੋਗਰਾਮ ਤੈਅ ਸੀ। ਉਨ੍ਹਾਂ ਨੇ ਹਾਲਾਂਕਿ ਟੈਲੀਫੋਨ 'ਤੇ ਲੋਕਾਂ ਨੂੰ ਸੰਬੋਧਿਤ ਕੀਤਾ। ਜ਼ਿਆਦਾ ਗਿਣਤੀ 'ਚ ਸੁਰੱਖਿਆ ਬਲਾਂ ਅਤੇ ਰਾਜ ਪੁਲਸ ਨੇ ਜਵਾਨਾਂ ਨੂੰ ਮੀਰਵਾਈਜ਼ ਦੇ ਘਰ ਦੇ ਬਾਹਰ ਤੈਨਾਤ ਕੀਤਾ ਗਿਆ।


Related News