ਇਕ ਹੋਰ ਹਸਪਤਾਲ ਦਾ ਕਾਰਨਾਮਾ, ਡੇਂਗੂ ਦੇ 6 ਦਿਨ ਦੇ ਇਲਾਜ ਦਾ ਬਿੱਲ 4 ਲੱਖ 50 ਹਜ਼ਾਰ ਰੁਪਏ

12/08/2017 4:25:19 PM

ਸੋਨੀਪਤ (ਪਵਨ ਰਾਠੀ)— ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ ਵਰਗਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਨਿੱਜੀ ਹਸਪਤਾਲ ਵੱਲੋਂ ਡੇਂਗੂ ਦੇ ਇਲਾਜ ਦਾ ਲੱਖਾਂ ਰੁਪਏ ਬਿੱਲ ਵਸੂਲਿਆ ਗਿਆ। ਸੋਨੀਪਤ ਦੇ ਫਿਮਸ ਹਸਪਤਾਲ ਵੱਲੋਂ ਡੇਂਗੂ ਦੇ 6 ਦਿਨ ਦੇ ਇਲਾਜ ਦਾ 4 ਲੱਖ 50 ਹਜ਼ਾਰ ਰੁਪਏ ਬਿੱਲ ਲਿਆ ਗਿਆ। ਜਾਣਕਾਰੀ ਅਨੁਸਾਰ ਸੋਨੀਪਤ ਦੇ ਪਿੰਡ ਲਿਵਾਸਪੁਰ ਵਾਸੀ ਜਗਤ ਸਿੰਘ ਦਾ ਬੇਟਾ ਡੇਂਗੂ ਨਾਲ ਪੀੜਤ ਸੀ। ਉਨ੍ਹਾਂ ਨੇ ਆਪਣੇ ਬੇਟੇ ਨੂੰ ਇਲਾਜ ਲਈ ਸੋਨੀਪਤ ਦੇ ਫਿਮਸ ਹਸਪਤਾਲ 'ਚ ਭਰਤੀ ਕਰਵਾਇਆ ਸੀ, ਜਿੱਥੇ ਡਾਕਟਰ ਘੱਟ ਪਲੇਟਲੇਟਸ ਦੱਸ ਕੇ ਲੱਖਾਂ ਰੁਪਏ ਠੱਗਦੇ ਰਹੇ। ਪੀੜਤ ਨੇ ਸੀ.ਐੱਮ. ਵਿੰਡੋ ਅਤੇ ਡੀ.ਸੀ. ਨੂੰ ਸ਼ਿਕਾਇਤ ਦਿੱਤੀ ਹੈ।
ਉੱਥੇ ਹੀ ਡੀ.ਸੀ. ਨੇ ਜਲਦ ਐਕਸ਼ਨ ਲੈਂਦੇ ਹੋਏ ਮਾਮਲੇ ਨੂੰ ਜਾਂਚ ਲਈ ਸਿਹਤ ਅਧਿਕਾਰੀਆਂ ਕੋਲ ਭੇਜਿਆ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਲਦ ਪੂਰੀ ਕਰ ਕੇ ਸਖਤ ਕਾਰਵਾਈ ਕੀਤੀ ਜਾਵੇਗੀ। ਸਿਵਲ ਸਰਜਨ ਨੇ ਜਾਂਚ ਲਈ ਟੀਮ ਦਾ ਗਠਨ ਕਰ ਕੇ ਜਲਦ ਰਿਪੋਰਟ ਮੰਗੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਗੁਰੂਗ੍ਰਾਮ ਦੇ ਫੋਰਟਿਸ ਹਸਪਤਾਲ 'ਚ 15 ਦਿਨ ਦੇ ਇਲਾਜ, 2700 ਦਸਤਾਨੇ ਅਤੇ 600 ਟੀਕਿਆਂ ਦਾ 16 ਲੱਖ ਦਾ ਬਿੱਲ ਬਣਾਇਆ ਗਿਆ ਸੀ। ਇੰਨਾ ਹੀ ਨਹੀਂ ਡਾਕਟਰ ਪੀੜਤ ਪਰਿਵਾਰ ਦੀ ਬੱਚੀ ਨੂੰ ਬਚਾ ਵੀ ਨਹੀਂ ਸਕੇ ਸਨ।


Related News